ਹੋਮ | ਮਾਈਗਵ

ਅਕਸੇਸਿਬਿਲਿਟੀ
ਅਕਸੇਸਿਬਿਲਿਟੀ ਟੂਲ
ਕਲਰ ਅਜਸਟਮੈਂਟ
ਟੈਕਸਟ ਸਾਈਜ਼
ਨੈਵੀਗੇਸ਼ਨ ਅਜਸਟਮੈਂਟ

ਆਯੁਸ਼ਮਾਨ ਭਾਰਤ PM-JAY ਵਰ੍ਹੇਗੰਢ ਕਾਮਿਕ ਸਟ੍ਰਿਪ ਮੁਕਾਬਲਾ

ਆਯੁਸ਼ਮਾਨ ਭਾਰਤ PM-JAY ਵਰ੍ਹੇਗੰਢ ਕਾਮਿਕ ਸਟ੍ਰਿਪ ਮੁਕਾਬਲਾ
ਸ਼ੁਰੂ ਕਰਨ ਦੀ ਮਿਤੀ:
Sep 25, 2024
ਆਖਰੀ ਮਿਤੀ:
Oct 11, 2024
23:45 PM IST (GMT +5.30 Hrs)

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਤਹਿਤ ਰਾਸ਼ਟਰੀ ਸਿਹਤ ਅਥਾਰਟੀ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ - ਜਨ ਆਰੋਗਯ ਯੋਜਨਾ (AB PM-JAY) ਦੀ 6ਵੀਂ ਵਰ੍ਹੇਗੰਢ ਦੇ ਮੌਕੇ 'ਤੇ ਮਾਈਗਵ 'ਤੇ ਇੱਕ ਕਾਮਿਕ ਸਟ੍ਰਿਪ ਮੁਕਾਬਲੇ ਦਾ ਆਯੋਜਨ ਕਰ ਰਿਹਾ ਹੈ। ...

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਤਹਿਤ ਰਾਸ਼ਟਰੀ ਸਿਹਤ ਅਥਾਰਟੀ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ - ਜਨ ਆਰੋਗਯ ਯੋਜਨਾ (AB PM-JAY) ਦੀ 6ਵੀਂ ਵਰ੍ਹੇਗੰਢ ਦੇ ਮੌਕੇ 'ਤੇ ਮਾਈਗਵ 'ਤੇ ਇੱਕ ਕਾਮਿਕ ਸਟ੍ਰਿਪ ਮੁਕਾਬਲੇ ਦਾ ਆਯੋਜਨ ਕਰ ਰਿਹਾ ਹੈ। ਕਾਮਿਕ ਸਟ੍ਰਿਪ ਮੁਕਾਬਲੇ ਦੇ ਮੁੱਖ ਉਦੇਸ਼ ਇਹ ਹਨ:

1. AB PM-JAY ਦੀ ਯੋਜਨਾ ਅਤੇ ਲਾਭਾਂ ਬਾਰੇ ਨਾਗਰਿਕਾਂ ਵਿੱਚ ਜਾਗਰੂਕਤਾ ਪੈਦਾ ਕਰਨਾ
2. ਯੋਜਨਾ ਦੀ ਸਾਰਥਕਤਾ ਦੀ ਸਮਝ ਨੂੰ ਉਤਸ਼ਾਹਿਤ ਕਰਨਾ

ਲਾਭਪਾਤਰੀ ਨੂੰ ਮੁੱਖ ਪਾਤਰ ਵਜੋਂ ਦਰਸਾਉਂਦੀ ਇੱਕ ਕਾਮਿਕ ਸਟ੍ਰਿਪ ਡਿਜ਼ਾਈਨ ਕਰੋ ਅਤੇ ਜਮ੍ਹਾਂ ਕਰੋ, ਜੋ ਹਸਪਤਾਲ ਵਿੱਚ ਇਲਾਜ ਦੀ ਜ਼ਰੂਰਤ, ਯਾਦਗਾਰੀ ਵਾਰਤਾਲਾਪ, ਦਿਲ ਨੂੰ ਛੂਹਣ ਵਾਲੀ ਗੱਲਬਾਤ, ਜਾਂ ਯੋਜਨਾ ਦੇ ਕਿਸੇ ਮਹੱਤਵਪੂਰਨ ਪ੍ਰਭਾਵ ਨੂੰ ਦਰਸਾਉਂਦੀ ਹੈ। ਇਹ ਦੇਸ਼ ਦੇ ਸਭ ਤੋਂ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਵੀ ਸਮਾਜ ਦੇ ਹਾਸ਼ੀਏ 'ਤੇ ਪਏ ਵਰਗ ਲਈ ਪਹੁੰਚਯੋਗ ਅਤੇ ਮੁਫ਼ਤ ਸਿਹਤ ਸੰਭਾਲ ਦਾ ਜਸ਼ਨ ਮਨਾਉਂਦੇ ਹੋਏ ਆਪਣੇ ਕਲਾਤਮਕ ਹੁਨਰ ਨੂੰ ਪ੍ਰਦਰਸ਼ਿਤ ਕਰਨ ਦਾ ਇੱਕ ਵਿਲੱਖਣ ਮੌਕਾ ਹੈ।

ਦਿਸ਼ਾ ਨਿਰਦੇਸ਼:

(1) ਥੀਮ: ਕਾਮਿਕ ਸਟ੍ਰਿਪ ਨੂੰ AB PM-JAY ਨਾਲ ਸਬੰਧਤ ਵਾਸਤਵਿਕ ਜਾਂ ਕਲਪਨਾਤਮਕ ਤਜ਼ਰਬਿਆਂ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਇਸ ਵਿੱਚ ਇਸ ਗੱਲ 'ਤੇ ਚਾਨਣਾ ਪਾਇਆ ਜਾਣਾ ਚਾਹੀਦਾ ਹੈ ਕਿ ਕਿਵੇਂ ਲਾਭਾਰਥੀ ਨੇ ਇਲਾਜ ਪ੍ਰਾਪਤ ਕੀਤਾ ਹੈ, ਹਸਪਤਾਲ ਵਿੱਚ ਯਾਦਗਾਰੀ ਵਾਰਤਾਲਾਪ, ਜਾਂ ਉਸ ਦੇ ਜੀਵਨ' ਤੇ ਯੋਜਨਾ ਦੇ ਕੀ ਮਹੱਤਵਪੂਰਨ ਪ੍ਰਭਾਵ ਪਏ ਹਨ। ਯੋਜਨਾਵਾਂ ਦੀ ਸਾਰਥਕਤਾ ਨੂੰ ਪ੍ਰਦਰਸ਼ਿਤ ਕਰਨ ਵਿੱਚ ਸਿਰਜਣਾਤਮਕਤਾ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ, ਇਹ ਮੁਕਾਬਲਾ ਇਹ ਪ੍ਰਦਰਸ਼ਿਤ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ ਕਿ ਕਿਵੇਂ ਇਹ ਯੋਜਨਾ ਜ਼ਰੂਰਤਮੰਦਾਂ ਲਈ ਸਿਹਤ ਸੰਭਾਲ ਨੂੰ ਪਹੁੰਚਯੋਗ ਅਤੇ ਮੁਫ਼ਤ ਬਣਾ ਰਹੀ ਹੈ।

(2) ਲੰਬਾਈ: ਕਾਮਿਕ ਵਾਰਤਾਲਾਪ ਸਾਰੇ ਚਿੱਤਰਾਂ ਅਤੇ ਸੰਵਾਦਾਂ ਸਮੇਤ 7 ਬਾਕਸ ਤੋਂ ਵੱਧ ਨਹੀਂ ਹੋਣੀ ਚਾਹੀਦੀ।

(3) ਸ਼ਬਦ ਸੀਮਾ: ਕਾਮਿਕ (ਸੰਵਾਦ, ਵਰਨਣ, ਆਦਿ) ਦੇ ਅੰਦਰ ਦਾ ਟੈਕਸਟ ਪੂਰੀ ਸਟ੍ਰਿਪ ਵਿੱਚ ਕੁੱਲ 50 ਸ਼ਬਦਾਂ ਤੋਂ ਵੱਧ ਨਹੀਂ ਹੋਣਾ ਚਾਹੀਦਾ, ਜਿਸ ਨਾਲ ਚਿੱਤਰਾਂ ਅਤੇ ਕਹਾਣੀ ਬਿਆਨ ਕਰਨ ਦੇ ਵਿਚਕਾਰ ਸੰਤੁਲਨ ਬਣਿਆ ਰਹੇ।

(4) ਫਾਰਮੈਟ: ਭਾਗੀਦਾਰਾਂ ਨੂੰ ਸਧਾਰਨ, ਹੱਥ ਨਾਲ ਬਣਾਈ ਗਈ ਜਾਂ ਡਿਜੀਟਲ ਤੌਰ 'ਤੇ ਬਣਾਈ ਗਈ ਕਾਮਿਕ ਸਟ੍ਰਿਪ ਜਮ੍ਹਾਂ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਸਕੈਨ ਕੀਤੇ ਜਾਣ 'ਤੇ ਕਲਾਕ੍ਰਿਤੀ ਸਪੱਸ਼ਟ ਅਤੇ ਪੜ੍ਹਨਯੋਗ ਹੋਣੀ ਚਾਹੀਦੀ ਹੈ।

(5) ਸਾਧਨ: ਕਿਸੇ ਵੀ ਸਾਧਨ - ਚਾਹੇ ਇਹ ਪੈਨਸਿਲ, ਪੈੱਨ, ਮਾਰਕਰ, ਜਾਂ ਡਿਜੀਟਲ ਟੂਲ ਹੋਵੇ ਦੀ ਵਰਤੋਂ ਕਰੋ। ਹੱਥ ਨਾਲ ਬਣਾਈ ਗਈ ਕਲਾਕ੍ਰਿਤੀ ਨੂੰ ਸਕੈਨ ਕਰੋ ਜਾਂ ਡਿਜੀਟਲ ਤੌਰ 'ਤੇ ਬਣਾਈ ਗਈ ਕਾਮਿਕਸ ਜਮ੍ਹਾਂ ਕਰੋ।

(6) ਸਬਮਿਸ਼ਨ: ਆਪਣੀ ਕਲਾਕ੍ਰਿਤੀ ਨੂੰ ਇੱਕ PDF, ਹਾਈ-ਰੈਜ਼ੋਲੂਸ਼ਨ ਇਮੇਜ਼ ਫਾਇਲ (JPG, PNG) ਦੇ ਵਜੋਂ, ਜਾਂ ਆਪਣੇ ਹੱਥ ਨਾਲ ਬਣਾਈ ਗਈ ਕਾਮਿਕ ਦੀ ਇੱਕ ਸਕੈਨ ਕੀਤੀ ਕਾਪੀ ਦੇ ਤੌਰ 'ਤੇ ਜਮ੍ਹਾਂ ਕਰੋ। ਇਹ ਸੁਨਿਸ਼ਚਿਤ ਕਰੋ ਕਿ ਤੁਹਾਡੀ ਕਾਮਿਕ ਵਿੱਚ ਟੈਕਸਟ ਪੜ੍ਹਨਯੋਗ ਹੈ।

ਪੁਰਸਕਾਰ:
ਪਹਿਲਾ ਇਨਾਮ- 10,000/- ਰੁਪਏ
ਦੂਜਾ ਇਨਾਮ- 7,500/- ਰੁਪਏ
ਤੀਜਾ ਇਨਾਮ- 5,000/- ਰੁਪਏ
ਅਗਲੇ 10 ਜੇਤੂਆਂ ਨੂੰ NHA ਤੋਂ ਭਾਗੀਦਾਰੀ ਸਰਟੀਫਿਕੇਟ ਦੇ ਰੂਪ ਵਿੱਚ ਹੌਂਸਲਾ ਅਫ਼ਜ਼ਾਈ ਇਨਾਮ ਪ੍ਰਾਪਤ ਹੋਣਗੇ।

ਇੱਥੇ ਕਲਿੱਕ ਕਰੋ ਨਿਯਮਾਂ ਅਤੇ ਸ਼ਰਤਾਂ ਲਈ। (PDF 427 KB)

ਇਸ ਮੰਤਰਾਲੇ ਨਾਲ ਸਬੰਧਤ ਕਿਸੇ ਵੀ ਸ਼ੰਕਿਆਂ ਲਈ, ਕਿਰਪਾ ਕਰਕੇ ਮੰਤਰਾਲੇ ਦੀ ਵੈੱਬਸਾਈਟ 'ਤੇ ਸਿੱਧਾ ਸੰਪਰਕ ਕਰੋ - https://nha.gov.in/PM-JAY/

ਇਸ ਟਾਸਕ ਦੇ ਅਧੀਨ ਸਬਮਿਸ਼ਨ
380
ਕੁੱਲ
174
ਪ੍ਰਵਾਨਿਤ
206
ਸਮੀਖਿਆ ਅਧੀਨ