ਹੋਮ | ਮਾਈਗਵ

ਅਕਸੇਸਿਬਿਲਿਟੀ
ਅਕਸੇਸਿਬਿਲਿਟੀ ਟੂਲ
ਕਲਰ ਅਜਸਟਮੈਂਟ
ਟੈਕਸਟ ਸਾਈਜ਼
ਨੈਵੀਗੇਸ਼ਨ ਅਜਸਟਮੈਂਟ

NTEP ਦੀ ਕਮਜ਼ੋਰ ਲੋਕਾਂ ਵਿੱਚ ਲੱਛਣ-ਰਹਿਤ TB ਦੇ ਮਾਮਲਿਆਂ ਨਾਲ ਨਜਿੱਠਣ ਵਿੱਚ ਮਦਦ ਕਰਨ ਦੇ ਲਈ ਸਲੋਗਨ ਮੁਕਾਬਲਾ

NTEP ਦੀ ਕਮਜ਼ੋਰ ਲੋਕਾਂ ਵਿੱਚ ਲੱਛਣ-ਰਹਿਤ TB ਦੇ ਮਾਮਲਿਆਂ ਨਾਲ ਨਜਿੱਠਣ ਵਿੱਚ ਮਦਦ ਕਰਨ ਦੇ ਲਈ ਸਲੋਗਨ ਮੁਕਾਬਲਾ
ਸ਼ੁਰੂ ਕਰਨ ਦੀ ਮਿਤੀ:
Oct 18, 2024
ਆਖਰੀ ਮਿਤੀ:
Nov 18, 2024
23:45 PM IST (GMT +5.30 Hrs)

ਭਾਰਤ ਵਿੱਚ ਤਪਦਿਕ (TB) ਦੇ ਸਭ ਤੋਂ ਵੱਧ ਮਰੀਜ਼ ਹਨ, ਜਿੱਥੇ ਹਰ ਸਾਲ ਲਗਭਗ 28 ਲੱਖ ਲੋਕ ਇਸ ਬਿਮਾਰੀ ਦੀ ਲਪੇਟ ਵਿੱਚ ਆਉਂਦੇ ਹਨ। TB ਆਮ ਤੌਰ 'ਤੇ ਸਮਾਜ ਦੇ ਸਭ ਤੋਂ ਆਰਥਿਕ ਤੌਰ 'ਤੇ ਉਤਪਾਦਕ ਉਮਰ ਸਮੂਹ ਨੂੰ ਪ੍ਰਭਾਵਿਤ ਕਰਦੀ ਹੈ। TB ਨਾਲ ...

ਭਾਰਤ ਵਿੱਚ ਤਪਦਿਕ (TB) ਦੇ ਸਭ ਤੋਂ ਵੱਧ ਮਰੀਜ਼ ਹਨ, ਜਿੱਥੇ ਹਰ ਸਾਲ ਲਗਭਗ 28 ਲੱਖ ਲੋਕ ਇਸ ਬਿਮਾਰੀ ਦੀ ਲਪੇਟ ਵਿੱਚ ਆਉਂਦੇ ਹਨ। TB ਆਮ ਤੌਰ 'ਤੇ ਸਮਾਜ ਦੇ ਸਭ ਤੋਂ ਆਰਥਿਕ ਤੌਰ 'ਤੇ ਉਤਪਾਦਕ ਉਮਰ ਸਮੂਹ ਨੂੰ ਪ੍ਰਭਾਵਿਤ ਕਰਦੀ ਹੈ। TB ਨਾਲ ਜੁੜਿਆ ਕਲੰਕ ਦੇਖਭਾਲ ਪ੍ਰਾਪਤ ਕਰਨ ਵਿੱਚ ਰੁਕਾਵਟ ਵਜੋਂ ਵੀ ਕੰਮ ਕਰਦਾ ਹੈ।

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਭਾਰਤ ਵਿੱਚ TB ਮਹਾਂਮਾਰੀ ਦਾ ਖਾਤਮਾ ਕਰਨ ਲਈ ਇੱਕ ਅਭਿਲਾਸ਼ੀ ਰਾਸ਼ਟਰੀ ਰਣਨੀਤਕ ਯੋਜਨਾ ਲਾਗੂ ਕਰ ਰਿਹਾ ਹੈ। ਹਾਲਾਂਕਿ ਇਸ ਦਿਸ਼ਾ ਵਿੱਚ ਕਾਫ਼ੀ ਤਰੱਕੀ ਹੋਈ ਹੈ, ਪਰ ਹਲੇ ਵੀ ਅਜਿਹੀਆਂ ਮਹੱਤਵਪੂਰਣ ਚੁਣੌਤੀਆਂ ਹਨ ਜਿਨ੍ਹਾਂ ਨੂੰ ਹੱਲ ਕਰਨ ਲਈ ਭਾਈਚਾਰਕ ਭਾਗੀਦਾਰੀ ਦੀ ਲੋੜ ਹੈ, ਜਿੰਨਾਂ ਚੁਣੌਤੀਆਂ ਦੇ ਹੱਲ ਕਰਨ ਤੋਂ ਬਾਅਦ TB 'ਤੇ SDG TB ਟੀਚਿਆਂ ਦੀ ਭਾਰਤ ਦੀ ਉਪਲਬਧੀ ਵਿੱਚ ਤੇਜ਼ੀ ਆਵੇਗੀ।

ਇਸ ਕੇਂਦਰੀ ਟੀਬੀ ਡਿਵੀਜ਼ਨਦੇ ਸੰਦਰਭ ਵਿੱਚ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਹੁਣ ਮਾਈਗਵ ਦੇ ਸਹਿਯੋਗ ਨਾਲ ਸਮੱਸਿਆ ਕਥਨ ਨੂੰ ਹੱਲ ਕਰਨ ਲਈ ਸਲੋਗਨ ਤਿਆਰ ਕਰਨ ਵਿੱਚ ਭਾਈਚਾਰੇ ਦੇ ਮੈਂਬਰਾਂ ਦੀ ਸਿਰਜਣਾਤਮਕਤਾ ਦਾ ਲਾਭ ਉਠਾਉਣ ਲਈ ਇੱਕ ਸਲੋਗਨ ਮੁਕਾਬਲੇ ਦੀ ਮੇਜ਼ਬਾਨੀ ਕਰ ਰਿਹਾ ਹੈ:
1. TB ਦੇ ਸ਼ੁਰੂਆਤੀ ਪੜਾਅ 'ਤੇ 50% ਮਾਮਲੇ ਲਾਗ ਦੇ ਹੁੰਦੇ ਹਨ ਪਰ ਇਸ ਤੋਂ ਬਾਅਦ ਵੀ ਕੋਈ ਲੱਛਣ ਦਿਖਾਈ ਨਹੀਂ ਦਿੰਦੇ। ਲੋਕ ਉਦੋਂ ਹੀ ਦੇਖਭਾਲ ਦੀ ਭਾਲ ਕਰਦੇ ਹਨ ਜਦੋਂ ਉਹ ਬਿਮਾਰ ਹੋ ਜਾਂਦੇ ਹਨ ਅਤੇ ਲੱਛਣ ਵਿਕਸਤ ਹੁੰਦੇ ਹਨ। ਇਸ ਸਮੇਂ ਤੱਕ, ਉਹਨਾਂ ਨੇ ਭਾਈਚਾਰੇ ਦੇ ਕਈ ਹੋਰ ਲੋਕਾਂ ਨੂੰ ਲਾਗ ਫੈਲਾ ਦਿੱਤੀ ਹੁੰਦੀ ਹੈ। ਇਸ ਲਈ ਹੇਠਾਂ ਦਿੱਤੇ ਸਮੂਹਾਂ ਦੇ ਕਮਜ਼ੋਰ ਵਿਅਕਤੀਆਂ ਨੂੰ TB ਲਈ ਆਪਣੇ ਆਪ ਦੀ ਜਾਂਚ ਕਰਨ ਦੀ ਜ਼ਰੂਰਤ ਹੈ ਭਾਵੇਂ ਉਹ ਸਿਹਤਮੰਦ / ਲੱਛਣ ਰਹਿਤ ਹੀ ਹੋਣ:
a. TB ਦਾ ਇਤਿਹਾਸ, ਪਿਛਲੇ 5 ਸਾਲਾਂ ਵਿੱਚ
b. TB ਦੇ ਮਰੀਜ਼ਾਂ ਦੇ ਨਜ਼ਦੀਕੀ ਸੰਪਰਕ
c. ਬਜ਼ੁਰਗ ਨਾਗਰਿਕ (ਉਮਰ 60 ਸਾਲ ਅਤੇ ਇਸ ਤੋਂ ਵੱਧ)
d. ਉਹ ਲੋਕ ਜੋ ਕੁਪੋਸ਼ਿਤ ਹਨ
e. ਵਰਤਮਾਨ ਜਾਂ ਪਿਛਲੇ ਤੰਬਾਕੂਨੋਸ਼ੀ ਕਰਨ ਵਾਲੇ
f. ਡਾਇਬਿਟੀਜ਼ (ਸ਼ੂਗਰ) ਵਾਲੇ ਵਿਅਕਤੀ
ਇਹ 6 ਕਮਜ਼ੋਰ ਸਮੂਹ TB ਦੇ 80% ਮਾਮਲਿਆਂ ਲਈ ਜ਼ਿੰਮੇਵਾਰ ਹਨ।

ਸਲੋਗਨ ਲਿਖਣ ਮੁਕਾਬਲੇ ਦੇ ਮੁੱਖ ਉਦੇਸ਼ ਹਨ:
1. ਤਪਦਿਕ ਬਾਰੇ ਦਰਸ਼ਕਾਂ/ਭਾਈਚਾਰੇ ਦੇ ਮੈਂਬਰਾਂ ਵਿੱਚ ਜਾਗਰੂਕਤਾ ਪੈਦਾ ਕਰਨਾ।
2. ਦਰਸ਼ਕਾਂ ਨੂੰ ਉੱਪਰ ਦੱਸੇ ਵਿਸ਼ੇਸ਼ ਸਮੱਸਿਆ ਕਥਨ ਦੇ ਹੱਲਾਂ ਬਾਰੇ ਆਪਣੇ ਵਿਚਾਰਾਂ ਨੂੰ ਸਿਰਜਣਾਤਮਕ ਢੰਗ ਨਾਲ ਪ੍ਰਗਟ ਕਰਨ ਲਈ ਉਤਸ਼ਾਹਤ ਕਰਨਾ।
3. ਭਾਗੀਦਾਰਾਂ ਨੂੰ TB ਬਾਰੇ ਗਿਆਨ ਲੈਣ ਲਈ ਪ੍ਰੇਰਿਤ ਕਰਨਾ ਅਤੇ ਭਾਰਤ ਨੂੰ TB ਮੁਕਤ ਬਣਾਉਣ ਵਿੱਚ ਮਦਦ ਕਰਨਾ।

ਤਕਨੀਕੀ ਮਾਪਦੰਡ:
1. ਸਲੋਗਨ ਅਸਲ ਹੋਣਾ ਚਾਹੀਦਾ ਹੈ।
2. ਇਹ ਭਾਸ਼ਾ ਵਿੱਚ ਸਰਲ ਹੋਣਾ ਚਾਹੀਦਾ ਹੈ ਅਤੇ ਅੰਗਰੇਜ਼ੀ ਅਤੇ ਹਿੰਦੀ ਦੋਵਾਂ ਵਿੱਚ ਹੋ ਸਕਦਾ ਹੈ।
3. ਸਲੋਗਨ ਵਿਵਹਾਰਕ ਤੌਰ 'ਤੇ ਸਹੀ ਹੋਣਾ ਚਾਹੀਦਾ ਹੈ ਅਤੇ ਛੋਟੇ ਵਾਕਾਂ ਵਿੱਚ ਹੋਣਾ ਚਾਹੀਦਾ ਹੈ ਜਿਸ ਵਿੱਚ ਸ਼ਬਦਾਂ ਦੀ ਸੀਮਾ 15 ਤੱਕ ਹੋਣੀ ਚਾਹੀਦੀ ਹੈ।
4. ਸਲੋਗਨ ਨੂੰ ਉੱਪਰ ਸਾਂਝੇ ਕੀਤੇ ਵਿਸ਼ੇਸ਼ ਸਮੱਸਿਆ ਕਥਨ ਨੂੰ ਹੱਲ ਕਰਨਾ ਚਾਹੀਦਾ ਹੈ।
5. ਪ੍ਰਤੀ ਉਮੀਦਵਾਰ ਨੂੰ ਸਿਰਫ ਇੱਕ ਹੀ ਸਲੋਗਨ ਦੀ ਆਗਿਆ ਹੋਵੇਗੀ।
6. ਇੱਕ ਤੋਂ ਵੱਧ ਸਲੋਗਨ ਵਾਲੀਆਂ ਐਂਟਰੀਆਂ ਨੂੰ ਅਯੋਗ ਕਰਾਰ ਦਿੱਤਾ ਜਾਵੇਗਾ।
7. ਟੀਬੀ ਤੋਂ ਸੁਰੱਖਿਅਤ ਲੋਕਾਂ/ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ, ਫਰੰਟਲਾਈਨ ਹੈਲਥਕੇਅਰ ਵਰਕਰਾਂ ਆਦਿ ਸਮੇਤ ਜੀਵਨ ਦੇ ਸਾਰੇ ਖੇਤਰਾਂ ਦੇ ਲੋਕਾਂ ਨੂੰ ਭਾਗ ਲੈਣ ਲਈ ਉਤਸ਼ਾਹਤ ਕੀਤਾ ਜਾਂਦਾ ਹੈ।
8. ਉਪਰੋਕਤ ਦਰਸਾਏ ਨਿਰਦੇਸ਼ਾਂ ਤੋਂ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਨੂੰ ਅਯੋਗ ਠਹਿਰਾਇਆ ਜਾਵੇਗਾ।
9. ਸਾਰੀਆਂ ਐਟਰੀਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਉਹਨਾਂ ਦੇ ਸਰਵਉੱਤਮ ਸੰਕਲਪ, ਸਹੀ ਫਾਰਮੈਟ ਅਤੇ ਸਿਰਜਣਾਤਮਕ ਕਲਪਨਾ ਦੇ ਆਧਾਰ 'ਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਕੇਂਦਰੀ ਟੀਬੀ ਡਿਵੀਜ਼ਨ ਦੇ ਸੀਨੀਅਰ ਅਧਿਕਾਰੀਆਂ ਦੀ ਇੱਕ ਚੋਣ ਕਮੇਟੀ ਦੁਆਰਾ ਸੂਚੀਬੱਧ ਕੀਤਾ ਜਾਵੇਗਾ।

ਪੁਰਸਕਾਰ:
1. ਪਹਿਲਾ ਇਨਾਮ: 5,000/- ਰੁਪਏ
2. ਦੂਜਾ ਇਨਾਮ 3,000/- ਰੁਪਏ
3. ਤੀਜਾ ਇਨਾਮ: 2,000/- ਰੁਪਏ
4. ਅਗਲੀਆਂ 5 ਐਂਟਰੀਆਂ ਨੂੰ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਕੇਂਦਰੀ ਟੀਬੀ ਡਿਵੀਜ਼ਨ ਤੋਂ ਪ੍ਰਸ਼ੰਸਾ ਪੱਤਰ ਪ੍ਰਾਪਤ ਹੋਵੇਗਾ।

ਇੱਥੇ ਕਲਿੱਕ ਕਰੋ ਨਿਯਮਾਂ ਅਤੇ ਸ਼ਰਤਾਂ ਲਈ। (PDF 125)

ਇਸ ਟਾਸਕ ਦੇ ਅਧੀਨ ਸਬਮਿਸ਼ਨ
820
ਕੁੱਲ
12
ਪ੍ਰਵਾਨਿਤ
808
ਸਮੀਖਿਆ ਅਧੀਨ
Reset