ਹੋਮ | ਮਾਈਗਵ

ਅਕਸੇਸਿਬਿਲਿਟੀ
ਅਕਸੇਸਿਬਿਲਿਟੀ ਟੂਲ
ਕਲਰ ਅਜਸਟਮੈਂਟ
ਟੈਕਸਟ ਸਾਈਜ਼
ਨੈਵੀਗੇਸ਼ਨ ਅਜਸਟਮੈਂਟ

ਪੈਰਿਸ ਓਲੰਪਿਕ 2024 ਲਈ ਸਲੋਗਨ ਮੇਕਿੰਗ ਮੁਕਾਬਲਾ

ਪੈਰਿਸ ਓਲੰਪਿਕ 2024 ਲਈ ਸਲੋਗਨ ਮੇਕਿੰਗ ਮੁਕਾਬਲਾ
ਸ਼ੁਰੂ ਕਰਨ ਦੀ ਮਿਤੀ:
Jul 08, 2024
ਆਖਰੀ ਮਿਤੀ:
Jul 25, 2024
23:45 PM IST (GMT +5.30 Hrs)
Submission Closed

ਯੁਵਾ ਮਾਮਲੇ ਅਤੇ ਖੇਡ ਮੰਤਰਾਲਾ (MYAS), ਭਾਰਤ ਸਰਕਾਰ, ਪੈਰਿਸ ਓਲੰਪਿਕ 2024 ਲਈ ਸਲੋਗਨ ਲਿਖਣ ਮੁਕਾਬਲੇ ਦਾ ਐਲਾਨ ਕਰਦੇ ਹੋਏ ਖੁਸ਼ੀ ਮਹਿਸੂਸ ਕਰ ਰਿਹਾ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ, ਪੈਰਿਸ ਓਲੰਪਿਕ 26 ਜੁਲਾਈ ਤੋਂ ਸ਼ੁਰੂ ਹੋਣਗੇ, ਅਤੇ ਭਾਰਤ 115 ਤੋਂ ਵੱਧ ...

ਯੁਵਾ ਮਾਮਲੇ ਅਤੇ ਖੇਡ ਮੰਤਰਾਲਾ (MYAS), ਭਾਰਤ ਸਰਕਾਰ, ਪੈਰਿਸ ਓਲੰਪਿਕ 2024 ਲਈ ਸਲੋਗਨ ਲਿਖਣ ਮੁਕਾਬਲੇ ਦਾ ਐਲਾਨ ਕਰਦਿਆਂ ਖੁਸ਼ੀ ਮਹਿਸੂਸ ਕਰ ਰਿਹਾ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ, ਪੈਰਿਸ ਓਲੰਪਿਕ 26 ਜੁਲਾਈ ਤੋਂ ਸ਼ੁਰੂ ਹੋਣਗੇ, ਅਤੇ ਭਾਰਤ 115 ਤੋਂ ਵੱਧ ਐਥਲੀਟਾਂ ਦਾ ਇੱਕ ਮਜ਼ਬੂਤ ਦਲ ਭੇਜ ਰਿਹਾ ਹੈ।

ਐਥਲੀਟਾਂ ਦਾ ਸਮਰਥਨ ਕਰਨ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ,ਯੁਵਾ ਮਾਮਲੇ ਅਤੇ ਖੇਡ ਮੰਤਰਾਲਾ (MYAS) ਹੁਣ ਮਾਈਗਵ ਦੇ ਸਹਿਯੋਗ ਨਾਲ ਸਲੋਗਨ ਲਿਖਣ ਮੁਕਾਬਲੇ ਦੀ ਸ਼ੁਰੂਆਤ ਕਰਕੇ ਖੁਸ਼ੀ ਨੂੰ ਜ਼ਾਹਰ ਕਰ ਰਿਹਾ ਹੈ, ਜਿਸ ਦਾ ਉਦੇਸ਼ ਭਾਰਤੀ ਨਾਗਰਿਕਾਂ ਦੀ ਸਿਰਜਣਾਤਮਕ ਸਮਰੱਥਾ ਦਾ ਲਾਭ ਉਠਾਉਣਾ ਹੈ। ਇਹ ਪਹਿਲਕਦਮੀ ਸਾਡੇ ਐਥਲੀਟਾਂ ਨੂੰ ਪ੍ਰੇਰਿਤ ਕਰਨ ਅਤੇ ਉਨ੍ਹਾਂ ਨੂੰ ਵਿਸ਼ਵ ਦੇ ਸਭ ਤੋਂ ਵੱਕਾਰੀ ਖੇਡ ਸਮਾਗਮ ਵਿੱਚ ਉੱਤਮਤਾ ਪ੍ਰਾਪਤ ਕਰਨ ਲਈ ਪ੍ਰੇਰਿਤ ਕਰਨ ਵਿੱਚ ਮਦਦ ਕਰੇਗੀ।

ਤਕਨੀਕੀ ਮਾਪਦੰਡ:
1. ਸਲੋਗਨ ਨੂੰ ਜਮ੍ਹਾਂ ਕਰਨ ਲਈ ਵੈੱਬਸਾਈਟ www.mygov.in 'ਤੇ ਜਾਓ।
2. ਪੋਸਟਰ ਦਾ ਰਾਈਟ-ਅੱਪ ਟੈਕਸਟ (ਸਲੋਗਨ) ਹਿੰਦੀ/ਅੰਗਰੇਜ਼ੀ ਵਿੱਚ ਜਮ੍ਹਾਂ ਕਰਵਾਇਆ ਜਾਣਾ ਚਾਹੀਦਾ ਹੈ।
3. ਸਲੋਗਨ ਓਲੰਪਿਕ ਅਤੇ ਭਾਰਤੀ ਐਥਲੀਟਾਂ ਲਈ ਢੁਕਵਾਂ ਹੋਵੇ, ਇਸਨੂੰ ਯਕੀਨੀ ਬਣਾਇਆ ਜਾਣਾ ਲਾਜ਼ਮੀ ਹੈ।

ਪੁਰਸਕਾਰ:
ਸਰਵਉੱਤਮ 50 ਭਾਗੀਦਾਰ ਜਿੱਤਣਗੇ, ਇੰਡੀਅਨ ਟੀਮ ਫੈਨ ਜਰਸੀ।

ਇੱਥੇ ਕਲਿੱਕ ਕਰੋ ਨਿਯਮਾਂ ਅਤੇ ਸ਼ਰਤਾਂ ਲਈ। (PDF 86.8KB)

ਇਸ ਮੰਤਰਾਲੇ ਨਾਲ ਸਬੰਧਤ ਕਿਸੇ ਵੀ ਸ਼ੰਕਿਆਂ ਲਈ, ਕਿਰਪਾ ਕਰਕੇ ਮੰਤਰਾਲੇ ਦੀ ਵੈੱਬਸਾਈਟ 'ਤੇ ਸਿੱਧਾ ਸੰਪਰਕ ਕਰੋ।

ਇਸ ਟਾਸਕ ਦੇ ਅਧੀਨ ਸਬਮਿਸ਼ਨਾਂ
1151
ਕੁੱਲ
0
ਪ੍ਰਵਾਨਿਤ
1151
ਸਮੀਖਿਆ ਅਧੀਨ