ਹੋਮ | ਮਾਈਗਵ

ਅਕਸੇਸਿਬਿਲਿਟੀ
ਅਕਸੇਸਿਬਿਲਿਟੀ ਟੂਲ
ਕਲਰ ਅਜਸਟਮੈਂਟ
ਟੈਕਸਟ ਸਾਈਜ਼
ਨੈਵੀਗੇਸ਼ਨ ਅਜਸਟਮੈਂਟ
ਸਕਰੀਨ ਰੀਡਰ ਆਈਕਨਸਕਰੀਨ ਰੀਡਰ

ਸਵੱਛ ਸੁਜਲ ਗਾਓਂ-ਰੀਲ ਮੇਕਿੰਗ ਮੁਕਾਬਲਾ

ਸਵੱਛ ਸੁਜਲ ਗਾਓਂ-ਰੀਲ ਮੇਕਿੰਗ ਮੁਕਾਬਲਾ
ਸ਼ੁਰੂ ਕਰਨ ਦੀ ਮਿਤੀ:
Feb 01, 2025
ਆਖਰੀ ਮਿਤੀ:
Jul 31, 2025
17:30 PM IST (GMT +5.30 Hrs)

ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ ਵਿਭਾਗ (DDWS), ਜਲ ਸ਼ਕਤੀ ਮੰਤਰਾਲਾ ਹੁਣ ਮਾਈਗਵ ਦੇ ਸਹਿਯੋਗ ਨਾਲ ਸਵੱਛ ਭਾਰਤ ਮਿਸ਼ਨ (SBM) ਅਤੇ ਜਲ ਜੀਵਨ ਮਿਸ਼ਨ (JJM) ਦੁਆਰਾ ਪਿੰਡਾਂ ਨੂੰ "ਸਵੱਛ ਸੁਜਲ ਗਾਓਂ" ਵਿੱਚ ਬਦਲਣ ਲਈ ਕੀਤੇ ਗਏ ਲਾਭਾਂ ਅਤੇ ਯਤਨਾਂ ...

ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ ਵਿਭਾਗ (DDWS), ਜਲ ਸ਼ਕਤੀ ਮੰਤਰਾਲਾ ਹੁਣ ਮਾਈਗਵ ਦੇ ਸਹਿਯੋਗ ਨਾਲ ਸਵੱਛ ਭਾਰਤ ਮਿਸ਼ਨ (SBM) ਅਤੇ ਜਲ ਜੀਵਨ ਮਿਸ਼ਨ (JJM) ਦੁਆਰਾ ਪਿੰਡਾਂ ਨੂੰ "ਸਵੱਛ ਸੁਜਲ ਗਾਓਂ" ਵਿੱਚ ਬਦਲਣ ਲਈ ਕੀਤੇ ਗਏ ਲਾਭਾਂ ਅਤੇ ਯਤਨਾਂ ਨੂੰ ਦਰਸਾਉਣ ਲਈ ਨਾਗਰਿਕਾਂ ਲਈ ਇੱਕ ਰੀਲ-ਮੇਕਿੰਗ ਮੁਕਾਬਲੇ ਦਾ ਆਯੋਜਨ ਕਰ ਰਿਹਾ ਹੈ।.

ਭਾਰਤ ਸਰਕਾਰ ਦੇ ਦੋ ਪ੍ਰਮੁੱਖ ਪ੍ਰੋਗਰਾਮ - ਸਵੱਛ ਭਾਰਤ ਮਿਸ਼ਨ (SBM) ਅਤੇ ਜਲ ਜੀਵਨ ਮਿਸ਼ਨ (JJM) ਭਾਰਤ ਦੇ ਜਲ ਅਤੇ ਸਵੱਛਤਾ ਦੇ ਬਿਰਤਾਂਤ ਵਿੱਚ ਇੱਕ ਪਰਿਵਰਤਨਕਾਰੀ ਪੜਾਅ ਦੀ ਨੁਮਾਇੰਦਗੀ ਕਰਦੇ ਹਨ, ਜੋ ਪ੍ਰਾਚੀਨ ਨਵੀਨਤਾਵਾਂ ਨਾਲ ਭਰਪੂਰ ਅਤੇ ਸਮਕਾਲੀ ਸਰਕਾਰੀ ਯਤਨਾਂ ਦੁਆਰਾ ਮਜ਼ਬੂਤ ਇਤਿਹਾਸ ਦੁਆਰਾ ਪ੍ਰੇਰਿਤ ਹੈ। ਮਾਨਯੋਗ ਪ੍ਰਧਾਨ ਮੰਤਰੀ ਦੁਆਰਾ ਸ਼ੁਰੂ ਕੀਤੇ ਗਏ ਮਿਸ਼ਨਾਂ ਦਾ ਉਦੇਸ਼ ਭਾਰਤ ਨੂੰ ਖੁੱਲ੍ਹੇ ਵਿੱਚ ਸ਼ੌਚ ਮੁਕਤ ਪਲੱਸ (ODF+) ਕਰਨਾ ਅਤੇ ਹਰ ਘਰ ਜਲ (HGJ) ਦਾ ਦਰਜਾ ਦੇਣਾ ਹੈ।

ਭਾਰਤੀ ਨਾਗਰਿਕਾਂ ਨੂੰ ਇੱਕ ਉਚਿਤ ਵੀਡੀਓ (ਰੀਲ ਫਾਰਮੈਟ ਵਿੱਚ) ਬਣਾਉਣ ਲਈ ਸੱਦਾ ਦਿੱਤਾ ਜਾ ਰਿਹਾ ਹੈ, ਜੋ ਜਲ ਜੀਵਨ ਮਿਸ਼ਨ ਅਤੇ ਸਵੱਛ ਭਾਰਤ ਮਿਸ਼ਨ-ਗ੍ਰਾਮੀਣ ਦੀ ਮਹੱਤਤਾ ਨੂੰ ਸੰਚਾਰਿਤ ਕਰਨ ਲਈ ਇੱਕ ਜਸ਼ਨ ਦੇ ਸੰਦੇਸ਼ ਵਜੋਂ ਕੰਮ ਕਰੇ।

ਰੀਲ ਲਈ ਹੇਠ ਲਿਖੇ ਥੀਮਾਂ ਵਿੱਚੋਂ ਕੋਈ ਇੱਕ ਨੂੰ ਚੁਣੋ:
1. ਸਵੱਛ ਸੁਜਲ ਗਾਓਂ: ਵਿਕਸਿਤ ਭਾਰਤ ਵੱਲ
2. ਸਵੱਛ ਸੁਜਲ ਗਾਓਂ ਸੇ ਦੇਸ਼ ਕੀ ਤਰੱਕੀ
3. ਸਵਾਸਥ ਭਾਰਤ: ਸੁਜਲ ਭਾਰਤ

ਰੀਲ ਵਿੱਚ ਜਲ, ਸਾਫ਼ ਸਫ਼ਾਈ ਅਤੇ ਸਵੱਛਤਾ (WaSH) ਸੈਕਟਰ ਤਹਿਤ ਕੀਤੀਆਂ ਗਈਆਂ ਪਹਿਲਕਦਮੀਆਂ ਨੂੰ ਉਜਾਗਰ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਲਈ, SBM-G ਅਤੇ JJM ਦੇ ਅਧੀਨ ਕੁਝ ਸੁਝਾਅ ਦੇਣ ਵਾਲੇ ਵਿਆਪਕ ਨੁਕਤੇ ਆਸਾਨ ਹਵਾਲੇ ਲਈ ਹੇਠਾਂ ਦਿੱਤੇ ਗਏ ਹਨ:

a. ਮਿਸ਼ਨ ਨੇ ਕਿਵੇਂ ਪੇਂਡੂ ਸਥਾਨਕ ਭਾਈਚਾਰੇ/ ਵਿਅਕਤੀਆਂ ਲਈ ਜੀਵਨ ਨੂੰ ਆਸਾਨ ਬਣਾਇਆ ਹੈ;
b. ਉਨ੍ਹਾਂ ਦੀ ਆਰਥਿਕਤਾ, ਰੋਜ਼ੀ-ਰੋਟੀ ਅਤੇ ਹੋਰ ਸਹਾਇਕ ਸੇਵਾਵਾਂ 'ਤੇ ਇਸ ਦਾ ਪ੍ਰਭਾਵ;
c. ਪੇਂਡੂ ਨਾਗਰਿਕਾਂ ਅਤੇ ਵਾਤਾਵਰਣ, ਖੇਤੀਬਾੜੀ ਆਦਿ ਦੀ ਸਿਹਤ 'ਤੇ ਇਸ ਦਾ ਪ੍ਰਭਾਵ;
d. ਦੋਵਾਂ ਮਿਸ਼ਨਾਂ ਤਹਿਤ ਪਿੰਡਾਂ ਦੀ ਸਮੁੱਚੀ ਤਬਦੀਲੀ।

ਪੁਰਸਕਾਰ: ਹਰ ਮਹੀਨੇ, ਚੋਟੀ ਦੀਆਂ 05 (ਪੰਜ) ਸਰਵਉੱਤਮ ਰੀਲਾਂ ਨੂੰ ਜੇਤੂ ਵਜੋਂ ਚੁਣਿਆ ਜਾਵੇਗਾ, ਅਤੇ ਹਰੇਕ ਜੇਤੂ ਨੂੰ ₹5,000/- (ਸਿਰਫ ਪੰਜ ਹਜ਼ਾਰ ਰੁਪਏ) ਦਾ ਇਨਾਮ ਦਿੱਤਾ ਜਾਵੇਗਾ।.

ਕਿਰਪਾ ਕਰਕੇ ਨੋਟ ਕਰੋ: ਤੁਸੀਂ ਕਿਸੇ ਵੀ ਅਪਮਾਨਜਨਕ/ਨਿਰਾਦਰ ਜਾਂ ਰਾਜਨੀਤਿਕ ਸਮੱਗਰੀ ਆਦਿ ਦੀ ਵਰਤੋਂ ਕੀਤੇ ਬਿਨਾਂ ਆਪਣੀ ਕਲਪਨਾ ਅਤੇ ਸਿਰਜਣਾਤਮਕਤਾ ਦੀ ਵਰਤੋਂ ਕਰ ਸਕਦੇ ਹੋ।

ਮੁਕਾਬਲੇ ਲਈ ਵਿਆਪਕ ਸੁਝਾਏ ਗਏ ਥੀਮ ਜਿਨ੍ਹਾਂ ਨੂੰ ਕਵਰ ਕੀਤਾ ਜਾ ਸਕਦਾ ਹੈ:

SBMG ਤੱਤ:
1. ਜਲ ਅਤੇ ਸਵੱਛਤਾ ਨਾਲ ਸਬੰਧਤ ਵਿਅਕਤੀਗਤ ਅਤੇ ਭਾਈਚਾਰਕ ਸਾਫ਼-ਸਫ਼ਾਈ
2. ਭਾਈਚਾਰਕ ਸਵੱਛਤਾ ਪਹਿਲਕਦਮੀਆਂ
3. ਆਪਣੇ ਆਲੇ ਦੁਆਲੇ ਵਿੱਚ ਸਵੱਛਤਾ ਸੰਪਤੀਆਂ ਨੂੰ ਕੈਪਚਰ ਕਰਨਾ
4. ਸਹੀ ਸਾਫ਼-ਸਫ਼ਾਈ/ਪਖਾਨੇ ਦੀ ਮਹੱਤਤਾ
5. ਪਖਾਨੇ ਤੱਕ ਪਹੁੰਚ ਣ ਵਿੱਚ ਚੁਣੌਤੀਆਂ 'ਤੇ ਕਾਬੂ ਪਾਉਣਾ
6. ਸਕੂਲਾਂ ਅਤੇ ਭਾਈਚਾਰਿਆਂ ਵਿੱਚ ਮਾਹਵਾਰੀ ਸਵੱਛਤਾ ਨੂੰ ਉਤਸ਼ਾਹਤ ਕਰਨਾ
7. ਇਮਾਰਤ ਵਿੱਚ ਦਿਖਾਈ ਦੇਣ ਵਾਲੀ ਸਫ਼ਾਈ
8. ਗ੍ਰੇ-ਵਾਟਰ ਪ੍ਰਬੰਧਨ ਪਹਿਲਕਦਮੀਆਂ

JJM ਤੱਤ:
9. ਘਰ ਵਿੱਚ ਨਲ ਦੇ ਸਾਫ਼ ਜਲ ਦੀ ਪਹੁੰਚ ਕਰਕੇ ਜੀਵਨ ਨੂੰ ਸੁਖਾਲਾ ਬਣਾਉਣਾ
10. ਰੋਜ਼ਾਨਾ ਜੀਵਨ ਵਿੱਚ JJM ਦਾ ਪ੍ਰਭਾਵ
11. ਜਲ ਸੰਭਾਲ ਦੇ ਢੰਗ
12. ਗੁਣਵੱਤਾ ਭਰਪੂਰ ਜਲ ਦੀ ਖਪਤ ਦੀ ਮਹੱਤਤਾ
13. ਮੀਂਹ ਦੇ ਪਾਣੀ ਨੂੰ ਇਕੱਠਾ ਕਰਨ ਦੇ ਅਭਿਆਸ
14. ਜਲ ਸਰੋਤਾਂ ਦੀ ਕੁਸ਼ਲ ਵਰਤੋਂ
15. ਨਵੀਨਤਾਕਾਰੀ ਜਲ ਸ਼ੁੱਧਤਾ ਤਕਨਾਲੋਜੀਆਂ
16. ਜਲ ਦੀ ਸਾਫ਼-ਸਫ਼ਾਈ ਅਤੇ ਸਵੱਛਤਾ ਦੇ ਆਲੇ-ਦੁਆਲੇ ਸਮਾਜਿਕ ਅਤੇ ਸੱਭਿਆਚਾਰਕ ਨਿਯਮਾਂ ਨੂੰ ਹੱਲ ਕਰਨਾ
17. ਪੇਂਡੂ/ਸ਼ਹਿਰੀ ਖੇਤਰਾਂ ਵਿੱਚ WASH ਅਭਿਆਸਾਂ ਨੂੰ ਉਤਸ਼ਾਹਿਤ ਕਰਨਾ

ਸਬਮਿਸ਼ਨ ਫਾਰਮੈਟ:
1. ਫਾਰਮੈਟ: ਵੀਡੀਓ MP4, AVI ਜਾਂ MOV ਫਾਰਮੈਟ ਵਿੱਚ ਹੋਣੇ ਚਾਹੀਦੇ ਹਨ।
2. ਰੈਜ਼ੋਲਿਊਸ਼ਨ: ਘੱਟੋ ਘੱਟ 720p ਰੈਜ਼ੋਲਿਊਸ਼ਨ।
3. ਮਿਆਦ: ਹਰੇਕ ਵੀਡੀਓ 90 ਸਕਿੰਟ ਤੋਂ 150 ਸਕਿੰਟ ਤੱਕ ਦੀ ਹੋ ਸਕਦੀ ਹੈ
4. ਭਾਸ਼ਾ: ਵੀਡੀਓ ਹਿੰਦੀ ਜਾਂ ਅੰਗਰੇਜ਼ੀ ਵਿੱਚ ਹੋ ਸਕਦੇ ਹਨ। ਜੇ ਵੀਡੀਓ ਕਿਸੇ ਖੇਤਰੀ ਭਾਸ਼ਾ ਵਿੱਚ ਹੈ ਤਾਂ ਕਿਰਪਾ ਕਰਕੇ ਸਬਟਾਈਟਲ ਨੂੰ ਸ਼ਾਮਲ ਕਰੋ।

ਇੱਥੇ ਕਲਿੱਕ ਕਰੋ ਨਿਯਮ ਅਤੇ ਸ਼ਰਤਾਂ ਲਈ (PDF - 426 KB)

ਇਸ ਮੰਤਰਾਲੇ ਨਾਲ ਸਬੰਧਤ ਕਿਸੇ ਵੀ ਸ਼ੰਕਿਆਂ ਲਈ, ਕਿਰਪਾ ਕਰਕੇ ਮੰਤਰਾਲੇ ਦੀ ਵੈੱਬਸਾਈਟ 'ਤੇ ਸਿੱਧਾ ਸੰਪਰਕ ਕਰੋ - https://jalshakti-ddws.gov.in/

ਇਸ ਟਾਸਕ ਦੇ ਅਧੀਨ ਸਬਮਿਸ਼ਨ
627
ਕੁੱਲ
0
ਪ੍ਰਵਾਨਿਤ
627
ਸਮੀਖਿਆ ਅਧੀਨ