ਹੋਮ | ਮਾਈਗਵ

ਅਕਸੇਸਿਬਿਲਿਟੀ
ਅਕਸੇਸਿਬਿਲਿਟੀ ਟੂਲ
ਕਲਰ ਅਜਸਟਮੈਂਟ
ਟੈਕਸਟ ਸਾਈਜ਼
ਨੈਵੀਗੇਸ਼ਨ ਅਜਸਟਮੈਂਟ

ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ (MoSPI) ਲਈ ਇੱਕ ਲੋਗੋ ਡਿਜ਼ਾਈਨ ਕਰੋ

ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ (MoSPI) ਲਈ ਇੱਕ ਲੋਗੋ ਡਿਜ਼ਾਈਨ ਕਰੋ
ਸ਼ੁਰੂ ਕਰਨ ਦੀ ਮਿਤੀ:
Feb 19, 2024
ਆਖਰੀ ਮਿਤੀ:
Apr 15, 2024
23:45 PM IST (GMT +5.30 Hrs)
Submission Closed

ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲਾ (MoSPI), ਹੁਣ ਮਾਈਗਵ ਦੇ ਸਹਿਯੋਗ ਨਾਲ ਇੱਕ ਆਨਲਾਈਨ ਲੋਗੋ ਡਿਜ਼ਾਈਨ ਕਰਨ ਦੇ ਮੁਕਾਬਲੇ ਦਾ ਆਯੋਜਨ ਕਰ ਰਿਹਾ ਹੈ ਜਿੱਥੇ ਨਾਗਰਿਕਾਂ ਨੂੰ ਆਪਣੀ ਸਿਰਜਣਾਤਮਕ ਪ੍ਰਤਿਭਾ ਦਿਖਾਉਣ ਅਤੇ ਇੱਕ ਢੁਕਵਾਂ ਲੋਗੋ ਬਣਾਉਣ ਲਈ ...

ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲਾ (MoSPI) ਹੁਣ ਮਾਈਗਵ, ਦੇ ਸਹਿਯੋਗ ਨਾਲ ਇੱਕ ਆਨਲਾਈਨ ਲੋਗੋ ਡਿਜ਼ਾਈਨ ਕਰਨ ਦੇ ਮੁਕਾਬਲੇ ਦਾ ਆਯੋਜਨ ਕਰ ਰਿਹਾ ਹੈ ਜਿੱਥੇ ਨਾਗਰਿਕਾਂ ਨੂੰ ਆਪਣੀ ਸਿਰਜਣਾਤਮਕ ਪ੍ਰਤਿਭਾ ਦਿਖਾਉਣ ਅਤੇ ਇੱਕ ਢੁਕਵਾਂ ਲੋਗੋ ਬਣਾਉਣ ਲਈ ਸੱਦਾ ਦਿੱਤਾ ਜਾਂਦਾ ਹੈ ਜੋ ਕਿ ਨਾ ਸਿਰਫ ਸਹੀ ਅੰਕੜਿਆਂ ਪ੍ਰਤੀ ਮੰਤਰਾਲੇ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੋਵੇ, ਬਲਕਿ ਰਾਸ਼ਟਰੀ ਪੱਧਰ 'ਤੇ ਮੰਤਰਾਲੇ ਦੇ ਉਦੇਸ਼ ਅਤੇ ਪ੍ਰਭਾਵ ਦੇ ਨਾਲ-ਨਾਲ ਮੰਤਰਾਲਾ ਕਿਸ ਲਈ ਕੰਮ ਕਰਦਾ ਹੈ ਇਸ ਨੂੰ ਵੀ ਉਜਾਗਰ ਕਰਦਾ ਹੋਵੇ । ਇਸ ਨਾਲ ਮੰਤਰਾਲੇ ਨੂੰ ਪ੍ਰਸਿੱਧੀ ਅਤੇ ਵਿਆਪਕ ਪਹੁੰਚ ਵਿੱਚ ਮਦਦ ਮਿਲੇਗੀ। ਚੁਣੀ ਗਈ ਇਕਾਈ ਨੂੰ ਅਧਿਕਾਰਤ ਲੋਗੋ ਵਜੋਂ ਅਪਣਾਇਆ ਜਾਵੇਗਾ, ਜਿਸ ਦੀ ਵਰਤੋਂ MoSPI ਦੁਆਰਾ ਅਧਿਕਾਰਤ ਉਦੇਸ਼ਾਂ ਲਈ ਕੀਤੀ ਜਾਵੇਗੀ।

ਪੁਰਸਕਾਰ
a. ਅਖੀਰ ਵਿੱਚ ਚੁਣੇ ਗਏ ਲੋਗੋ ਡਿਜ਼ਾਈਨਰ ਨੂੰ 20,000/- ਰੁਪਏ ਦੇ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ।.
b. ਅੰਕੜਾ ਦਿਵਸ 2024 'ਤੇ ਜੇਤੂਆਂ ਨੂੰ ਸਨਮਾਨਿਤ ਕਰਨ ਅਤੇ ਇਨਾਮ ਪ੍ਰਾਪਤ ਕਰਨ ਲਈ ਸੱਦਾ ਦਿੱਤਾ ਜਾਵੇਗਾ।

ਤਕਨੀਕੀ ਮਾਪਦੰਡ
1. ਭਾਗੀਦਾਰਾਂ ਨੂੰ ਸਿਰਫ ਇਹਨਾਂ ਫਾਰਮੈਟ ਵਿੱਚ ਲੋਗੋ ਅੱਪਲੋਡ ਕਰ ਸਕਦੇ ਹਨ - JPEG / PNG / SVG / PDF ਫਾਰਮੈਟ.
2. ਲੋਗੋ ਨੂੰ ਕਲਰ, (ਰੰਗਦਾਰ) ਡਿਜ਼ਾਈਨ ਕੀਤਾ ਜਾਣਾ ਚਾਹੀਦਾ ਹੈ। ਡਿਜ਼ਾਈਨ ਕੀਤਾ ਲੋਗੋ CMYK ਅਤੇ RGB ਫਾਰਮੈਟ, ਦੋਵਾਂ ਫਾਰਮੈਟਾਂ ਵਿੱਚ ਪ੍ਰਦਾਨ ਕੀਤਾ ਜਾਵੇਗਾ। ਲੋਗੋ ਦਾ ਸਾਈਜ਼ ਪੋਰਟਰੇਟ ਜਾਂ ਲੈਂਡਸਕੇਪ ਵਿੱਚ 5cm*5cm to 60cm*60cm ਤੱਕ ਵੱਖਰਾ ਹੋ ਸਕਦਾ ਹੈ।
3. ਲੋਗੋ ਵੈੱਬਸਾਈਟ / ਸੋਸ਼ਲ ਮੀਡੀਆ ਜਿਵੇਂ ਕਿ Twitter / Facebook ਅਤੇ ਪ੍ਰਿੰਟ ਸਮੱਗਰੀ ਜਿਵੇਂ ਕਿ ਵ੍ਹਾਈਟ ਐਂਡ ਬਲੈਕ ਪ੍ਰੈਸ ਰਿਲੀਜ਼, ਸਟੇਸ਼ਨਰੀ ਅਤੇ ਸਾਈਨੇਜ, ਲੇਬਲ ਆਦਿ 'ਤੇ ਵਰਤੋਂ ਯੋਗ ਹੋਣਾ ਚਾਹੀਦਾ ਹੈ।
4. ਲੋਗੋ ਨੂੰ ਡਿਜੀਟਲ ਪਲੇਟਫਾਰਮ 'ਤੇ ਡਿਜ਼ਾਈਨ ਕੀਤਾ ਜਾਣਾ ਚਾਹੀਦਾ ਹੈ। ਜੇਤੂ ਨੂੰ ਡਿਜ਼ਾਈਨ ਕੀਤੀ ਗਈ ਅਸਲ ਓਪਨ-ਸੋਰਸ ਫਾਈਲ ਪ੍ਰਦਾਨ ਕਰਨ ਦੀ ਲੋੜ ਹੋਵੇਗੀ। ਭਾਗੀਦਾਰਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਸਲ ਡਿਜ਼ਾਈਨ ਜਮ੍ਹਾਂ ਕੀਤੇ ਗਏ ਹਨ।
5. ਫਾਈਲ ਨੂੰ ਇੱਕ ਉੱਚ-ਰੈਜ਼ੋਲੂਸ਼ਨ ਵਿੱਚ ਹੋਣਾ ਚਾਹੀਦਾ ਹੈ 100% ਸਾਈਜ਼ 'ਤੇ ਘੱਟੋ ਘੱਟ 300 ਪਿਕਸਲ ਪ੍ਰਤੀ ਇੰਚ।
6. ਫਾਈਲ ਨੂੰ ਸਾਫ਼ ਦਿਖਾਈ ਦੇਣਾ ਚਾਹੀਦਾ ਹੈ (ਪਿਕਸੀਲੇਟਡ ਜਾਂ ਬਿੱਟ-ਮੈਪਡ ਨਹੀਂ) ਜਦੋਂ 100% 'ਤੇ ਸਕਰੀਨ' ਤੇ ਦੇਖਿਆ ਜਾਵੇ।.
7. ਐਂਟਰੀਆਂ ਨੂੰ ਕੰਪਰੈੱਸਡ ਜਾਂ ਸੈਲਫ-ਐਕਸਟ੍ਰੈਕਟ ਹੋਣ ਵਾਲੇ ਫਾਰਮੈਟ ਵਿੱਚ ਜਮ੍ਹਾਂ ਨਹੀਂ ਕੀਤਾ ਜਾਣਾ ਚਾਹੀਦਾ।

ਚੋਣ ਪ੍ਰਕਿਰਿਆ
1. ਨਿਰਧਾਰਤ ਮਿਤੀ ਤੱਕ ਪ੍ਰਾਪਤ ਹੋਈਆਂ ਅਤੇ ਕ੍ਰਮ ਵਿੱਚ ਪਾਈਆਂ ਗਈਆਂ ਸਾਰੀਆਂ ਐਂਟਰੀਆਂ ਦਾ ਮੁਲਾਂਕਣ ਐਂਟਰੀਆਂ ਦੀ ਚੋਣ ਕਰਨ ਲਈ ਜੱਜਾਂ ਦੀ ਇੱਕ ਕਮੇਟੀ ਦੁਆਰਾ ਕੀਤਾ ਜਾਵੇਗਾ। ਕਮੇਟੀ ਦਾ ਫੈਸਲਾ ਅੰਤਿਮ ਅਤੇ ਪਾਬੰਧ ਹੋਵੇਗਾ। ਕਮੇਟੀ ਐਂਟਰੀਆਂ ਨੂੰ ਚੁਣੇਗੀ ਅਤੇ ਜੇ ਕੋਈ ਐਂਟਰੀ ਢੁਕਵੀਂ ਪਾਈ ਜਾਂਦੀ ਹੈ ਤਾਂ ਜੇਤੂ ਦਾ ਫੈਸਲਾ ਕਰੇਗੀ।
2. ਐਂਟਰੀਆਂ ਦਾ ਨਿਰਣਾ ਸਿਰਜਣਾਤਮਕਤਾ, ਮੌਲਿਕਤਾ, ਰਚਨਾ, ਤਕਨੀਕੀ ਉੱਤਮਤਾ, ਸਰਲਤਾ, ਕਲਾਤਮਕ ਯੋਗਤਾ ਅਤੇ ਵਿਜ਼ੂਅਲ ਪ੍ਰਭਾਵ ਦੇ ਤੱਤਾਂ ਦੇ ਅਧਾਰ ਤੇ ਕੀਤਾ ਜਾਵੇਗਾ ਅਤੇ ਉਹ MoSPI ਦੇ ਦ੍ਰਿਸ਼ਟੀਕੋਣ ਨੂੰ ਕਿੰਨੀ ਚੰਗੀ ਤਰ੍ਹਾਂ ਵਿਆਖਿਆਨ ਕਰਦੇ ਹਨ। ਜੇਤੂਆਂ ਦਾ ਐਲਾਨ ਜੇਤੂ ਘੋਸ਼ਣਾ ਬਲੌਗ (blog.mygov.in) ਰਾਹੀਂ ਕੀਤਾ ਜਾਵੇਗਾ। ਜੇਤੂਆਂ ਵਜੋਂ ਨਾ ਚੁਣੇ ਗਏ ਭਾਗੀਦਾਰਾਂ ਨੂੰ ਕੋਈ ਨੋਟੀਫਿਕੇਸ਼ਨ ਪ੍ਰਾਪਤ ਨਹੀਂ ਹੋਵੇਗਾ।
3. MoSPI ਇਸ ਮੁਕਾਬਲੇ ਦੀ ਪ੍ਰਤੀਕਿਰਿਆ ਵਿੱਚ ਪ੍ਰਾਪਤ ਲੋਗੋ ਦਾ ਮੁਲਾਂਕਣ ਕਰਨ ਲਈ ਕਿਸੇ ਵੀ ਢੁਕਵੇਂ ਮਾਪਦੰਡ ਨੂੰ ਆਪਣੀ ਮਰਜ਼ੀ ਅਤੇ ਨਿਰਧਾਰਨ ਅਨੁਸਾਰ ਜੋੜ/ਹਟਾ ਸਕਦਾ ਹੈ।
4. ਮੁਲਾਂਕਣ ਵਿਧੀ ਅਤੇ ਲੋਗੋ ਨੂੰ ਚੁਣਨ ਦੇ ਸਬੰਧ ਵਿੱਚ MoSPI ਦਾ ਫੈਸਲਾ ਅੰਤਿਮ ਹੋਵੇਗਾ; ਕਿਸੇ ਵੀ ਭਾਗੀਦਾਰਾਂ ਨੂੰ ਜਾਂ ਚੋਣ ਕਮੇਟੀ ਦੇ ਕਿਸੇ ਵੀ ਫੈਸਲੇ 'ਤੇ ਕੋਈ ਸਪੱਸ਼ਟੀਕਰਨ ਜਾਰੀ ਨਹੀਂ ਕੀਤਾ ਜਾਵੇਗਾ।
5. MoSPI ਬਿਨਾਂ ਕੋਈ ਕਾਰਨ ਦੱਸੇ ਕਿਸੇ ਵੀ ਜਾਂ ਸਾਰੇ ਲੋਗੋ ਨੂੰ ਸਵੀਕਾਰ ਕਰਨ ਜਾਂ ਰੱਦ ਕਰਨ ਦਾ ਅਧਿਕਾਰ ਰਾਖਵਾਂ ਰੱਖਦਾ ਹੈ।
6. ਲੋਗੋ ਲਈ ਸਿਰਫ ਇੱਕ ਹੀ ਜੇਤੂ ਹੋਵੇਗਾ।
7. ਜੇਤੂ ਨੂੰ ਡਿਜ਼ਾਈਨ ਕੀਤੇ ਲੋਗੋ ਦੀ ਅਸਲ ਓਪਨ-ਸੋਰਸ ਫਾਈਲ ਪ੍ਰਦਾਨ ਕਰਨ ਦੀ ਲੋੜ ਹੋਵੇਗੀ।

ਨਿਯਮ ਅਤੇ ਸ਼ਰਤਾਂ ਲਈ ਇੱਥੇ ਕਲਿੱਕ ਕਰੋ (PDF 46 KB)

ਇਸ ਟਾਸਕ ਦੇ ਅਧੀਨ ਸਬਮਿਸ਼ਨਾਂ
1043
ਕੁੱਲ
0
ਪ੍ਰਵਾਨਿਤ
1043
ਸਮੀਖਿਆ ਅਧੀਨ