ਹੋਮ | ਮਾਈਗਵ

ਅਕਸੇਸਿਬਿਲਿਟੀ
ਅਕਸੇਸਿਬਿਲਿਟੀ ਟੂਲ
ਕਲਰ ਅਜਸਟਮੈਂਟ
ਟੈਕਸਟ ਸਾਈਜ਼
ਨੈਵੀਗੇਸ਼ਨ ਅਜਸਟਮੈਂਟ

NCW ਦੀ ਅਰੁਣਿਮਾ ਮੈਗਜ਼ੀਨ ਲਈ ਲੇਖ ਲਿਖਣ ਮੁਕਾਬਲਾ

NCW ਦੀ ਅਰੁਣਿਮਾ ਮੈਗਜ਼ੀਨ ਲਈ ਲੇਖ ਲਿਖਣ ਮੁਕਾਬਲਾ
ਸ਼ੁਰੂ ਕਰਨ ਦੀ ਮਿਤੀ:
Jun 19, 2023
ਆਖਰੀ ਮਿਤੀ:
Aug 03, 2023
23:45 PM IST (GMT +5.30 Hrs)
View Result Submission Closed

ਮਹਿਲਾਵਾਂ ਲਈ ਰਾਸ਼ਟਰੀ ਕਮਿਸ਼ਨ ਐਕਟ, 1990 ਦੇ ਅਨੁਸਰਣ ਵਿੱਚ 31 ਜਨਵਰੀ, 1992 ਨੂੰ ਰਾਸ਼ਟਰੀ ਮਹਿਲਾ ਕਮਿਸ਼ਨ (NCW) ਦਾ ਗਠਨ ਮਹਿਲਾਵਾਂ ਦੇ ਅਧਿਕਾਰਾਂ ਅਤੇ ਹਿਤਾਂ ਦੀ ਰਾਖੀ ਅਤੇ ਪ੍ਰੋਤਸਾਹਨ ਲਈ ਇੱਕ ਸੰਵਿਧਾਨਕ ਸੰਸਥਾ ਦੇ ਰੂਪ ...

ਮਹਿਲਾਵਾਂ ਲਈ ਰਾਸ਼ਟਰੀ ਕਮਿਸ਼ਨ ਐਕਟ, 1990 ਦੇ ਅਨੁਸਰਣ ਵਿੱਚ 31 ਜਨਵਰੀ, 1992 ਨੂੰ ਰਾਸ਼ਟਰੀ ਮਹਿਲਾ ਕਮਿਸ਼ਨ (NCW) ਦਾ ਗਠਨ ਮਹਿਲਾਵਾਂ ਦੇ ਅਧਿਕਾਰਾਂ ਅਤੇ ਹਿਤਾਂ ਦੀ ਰਾਖੀ ਅਤੇ ਪ੍ਰੋਤਸਾਹਨ ਲਈ ਇੱਕ ਸੰਵਿਧਾਨਕ ਸੰਸਥਾ ਦੇ ਰੂਪ ਵਿੱਚ ਕੀਤਾ ਗਿਆ ਸੀ। ਇਹ ਸੈਮੀਨਾਰਾਂ, ਵੈਬੀਨਾਰਾਂ, ਸਲਾਹ-ਮਸ਼ਵਰਿਆਂ, ਸੁਣਵਾਈਆਂ, ਵੱਖ-ਵੱਖ ਸਰਕਾਰੀ, ਸਮਾਜਿਕ, ਨਿੱਜੀ ਸੰਸਥਾਵਾਂ, ਹਿੱਤਧਾਰਕਾਂ, ਪੁਲਿਸ ਵਿਭਾਗ ਅਤੇ ਕਈ ਹੋਰ ਸੰਗਠਨਾਂ ਆਦਿ ਨਾਲ ਮੀਟਿੰਗਾਂ ਅਤੇ ਕਾਨਫਰੰਸਾਂ ਰਾਹੀਂ ਮਹਿਲਾਵਾਂ ਦੇ ਵਿਕਾਸ ਲਈ ਆਪਣੀਆਂ ਲਾਜ਼ਮੀ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਸਰਗਰਮੀ ਨਾਲ ਹਿੱਸਾ ਲੈਂਦਾ ਹੈ।

ਇਸ ਦਿਸ਼ਾ ਚ ਇਕ ਹੋਰ ਕਦਮ ਚੁੱਕਦੇ ਹੋਏ ਰਾਸ਼ਟਰੀ ਮਹਿਲਾ ਕਮਿਸ਼ਨ ਸਾਲਾਨਾ ਹਿੰਦੀ ਮੈਗਜ਼ੀਨ ਅਰੁਣਿਮਾ ਪ੍ਰਕਾਸ਼ਿਤ ਕਰ ਰਿਹਾ ਹੈ। ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਰੇਖਾ ਸ਼ਰਮਾ ਨੇ ਮੈਗਜ਼ੀਨ ਨੂੰ ਬਹੁਪੱਖੀ ਬਣਾਉਣ ਲਈ ਔਰਤਾਂ ਨਾਲ ਸਬੰਧਤ ਵਿਸ਼ਿਆਂ 'ਤੇ ਵੱਖ-ਵੱਖ ਕਾਲਜਾਂ/ਯੂਨੀਵਰਸਿਟੀਆਂ ਵਿੱਚ ਪੜ੍ਹਦੇ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਦੇ ਵਿਚਾਰਾਂ ਨੂੰ ਸ਼ਾਮਲ ਕਰਨ ਦਾ ਫੈਸਲਾ ਕੀਤਾ।

ਇਸ ਪ੍ਰਕਾਰ, ਰਾਸ਼ਟਰੀ ਮਹਿਲਾ ਕਮਿਸ਼ਨ ਮਾਈਗਵ ਦੇ ਸਹਿਯੋਗ ਨਾਲ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ ਲੇਖ ਲਿਖਣ ਮੁਕਬਾਲੇ ਦੀ ਮੇਜ਼ਬਾਨੀ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਹੇਠਾਂ ਜ਼ਿਕਰ ਕੀਤੇ ਵਿਸ਼ਿਆਂ 'ਤੇ ਆਪਣੇ ਵਿਚਾਰਾਂ ਦਾ ਯੋਗਦਾਨ ਪਾਉਣ ਲਈ ਸੱਦਾ ਦੇ ਰਿਹਾ ਹੈ:
1. ਮਹਿਲਾਵਾਂ ਨਾਲ ਸਬੰਧਤ ਮੁੱਦੇ
2. ਮਹਿਲਾਵਾਂ ਨਾਲ ਸਬੰਧਤ ਸਮੱਸਿਆਵਾਂ ਦਾ ਹੱਲ
3. ਮਹਿਲਾਵਾਂ ਲਈ ਆਰਥਿਕ ਸ਼ਕਤੀਕਰਨ - ਮਹਿਲਾ ਉੱਦਮੀ
4. ਮਹਿਲਾਵਾਂ ਦਾ ਮਾਨਸਿਕ ਅਤੇ ਬੌਧਿਕ ਵਿਕਾਸ
5. ਮਹਿਲਾਵਾਂ ਦੀ ਅਗਵਾਈ 'ਚ ਵਿਕਾਸ

ਤਕਨੀਕੀ ਮਾਪਦੰਡ:
1. ਲੇਖ ਹਿੰਦੀ ਭਾਸ਼ਾ ਵਿੱਚ ਹੋਣੀ ਚਾਹੀਦੀ ਹੈ, ਅਤੇ ਉਹਨਾਂ ਨੂੰ ਯੂਨੀਕੋਡ ਫੋਂਟ ਵਿੱਚ ਟਾਈਪ ਕੀਤਾ ਜਾਣਾ ਚਾਹੀਦਾ ਹੈ।
2. ਲੇਖ ਨੂੰ ਵਿੱਚ ਅਸਲ ਸੋਚ ਅਤੇ ਪੇਸ਼ਕਾਰੀ ਦੀ ਝਲਕ ਹੋਣੀ ਚਾਹੀਦੀ ਹੈ ਅਤੇ ਇਹ ਕੇਵਲ ਉੱਪਰ ਦੱਸੇ ਵਿਸ਼ੇ 'ਤੇ ਹੀ ਹੋਣਾ ਚਾਹੀਦਾ ਹੈ।
3. ਲੇਖ ਦੀ ਲੰਬਾਈ 2000 ਸ਼ਬਦਾਂ ਤੋਂ ਵੱਧ ਨਹੀਂ ਹੋਣੀ ਚਾਹੀਦੀ।
4. ਭਾਗੀਦਾਰਾਂ ਨੂੰ ਲਾਜ਼ਮੀ ਤੌਰ 'ਤੇ ਆਪਣਾ ਨਾਮ, ਕੋਰਸ, ਕਾਲਜ ਦਾ ਨਾਮ, ਪਤਾ ਅਤੇ ਮੋਬਾਈਲ ਨੰਬਰ ਆਦਿ ਵਰਣਨ ਬਾਕਸ ਵਿੱਚ ਸੌਂਪਣਾ ਚਾਹੀਦਾ ਹੈ। ਕਵਿਤਾ ਦੇ ਮੁੱਖ ਭਾਗ ਵਿੱਚ ਕਿਤੇ ਵੀ ਲੇਖਕ ਦੇ ਨਾਮ / ਈਮੇਲ ਆਦਿ ਦਾ ਜ਼ਿਕਰ ਕਰਨਾ ਅਯੋਗਤਾ ਦਾ ਕਾਰਨ ਬਣੇਗਾ।

ਪੁਰਸਕਾਰ:
ਚੁਣੀ ਗਈ ਐਂਟਰੀ ਨੂੰ 1500/- ਰੁਪਏ ਦੇ ਨਕਦ ਇਨਾਮ ਜਾਂ ਆਈਟਮ ਨਾਲ ਇਨਾਮ ਦਿੱਤਾ ਜਾਵੇਗਾ
ਚੋਟੀ ਦੀਆਂ ਐਂਟਰੀਆਂ ਨੂੰ ਰਾਸ਼ਟਰੀ ਮਹਿਲਾ ਕਮਿਸ਼ਨ ਦੇ ਸਾਲਾਨਾ ਹਿੰਦੀ ਮੈਗਜ਼ੀਨ ਅਰੁਣਿਮਾ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ।

ਇੱਥੇ ਕਲਿੱਕ ਕਰੋ ਨਿਯਮ ਅਤੇ ਸ਼ਰਤਾਂ ਨੂੰ ਪੜ੍ਹਨ ਲਈ (PDF: 85KB)

ਇਸ ਟਾਸਕ ਦੇ ਅਧੀਨ ਸਬਮਿਸ਼ਨਾਂ
572
ਕੁੱਲ
0
ਪ੍ਰਵਾਨਿਤ
572
ਸਮੀਖਿਆ ਅਧੀਨ