ਹੋਮ | ਮਾਈਗਵ

ਅਕਸੇਸਿਬਿਲਿਟੀ
ਅਕਸੇਸਿਬਿਲਿਟੀ ਟੂਲ
ਕਲਰ ਅਜਸਟਮੈਂਟ
ਟੈਕਸਟ ਸਾਈਜ਼
ਨੈਵੀਗੇਸ਼ਨ ਅਜਸਟਮੈਂਟ

ਅੰਤਰਰਾਸ਼ਟਰੀ ਯੋਗ ਦਿਵਸ 2024 ਜਿੰਗਲ ਮੁਕਾਬਲਾ

ਅੰਤਰਰਾਸ਼ਟਰੀ ਯੋਗ ਦਿਵਸ 2024 ਜਿੰਗਲ ਮੁਕਾਬਲਾ
ਸ਼ੁਰੂ ਕਰਨ ਦੀ ਮਿਤੀ:
Jun 10, 2024
ਆਖਰੀ ਮਿਤੀ:
Jun 30, 2024
23:45 PM IST (GMT +5.30 Hrs)

ਆਯੁਸ਼ ਮੰਤਰਾਲਾ (MoA), ਹੁਣ ਮਾਈਗਵ ਦੇ ਸਹਿਯੋਗ ਨਾਲ ਵੱਡੇ ਪੱਧਰ 'ਤੇ ਲੋਕਾਂ ਨੂੰ ਜਿੰਗਲ ਲਿਖਣ ਅਤੇ ਰਚਨਾ ਕਰਨ ਦਾ ਸੱਦਾ ਦੇ ਰਿਹਾ ਹੈ। ਜਿੰਗਲ ਢੁਕਵਾਂ, ਉਚਿਤ ਅਤੇ ਆਕਰਸ਼ਕ ਹੋਣਾ ਚਾਹੀਦਾ ਹੈ। ਇਸ ਨੂੰ ਹਰ ਉਮਰ ਦੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ...

ਆਯੁਸ਼ ਮੰਤਰਾਲਾ (MoA) , ਹੁਣ ਮਾਈਗਵ ਦੇ ਸਹਿਯੋਗ ਨਾਲ ਵੱਡੇ ਪੱਧਰ 'ਤੇ ਲੋਕਾਂ ਨੂੰ ਜਿੰਗਲ ਲਿਖਣ ਅਤੇ ਰਚਨਾ ਕਰਨ ਦਾ ਸੱਦਾ ਦੇ ਰਿਹਾ ਹੈ। ਜਿੰਗਲ ਢੁਕਵਾਂ, ਉਚਿਤ ਅਤੇ ਆਕਰਸ਼ਕ ਹੋਣਾ ਚਾਹੀਦਾ ਹੈ। ਇਸ ਨੂੰ ਹਰ ਉਮਰ ਦੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਯੋਗ ਨੂੰ ਅਪਣਾਉਣ ਦਾ ਯਤਨ ਕਰਨਾ ਚਾਹੀਦਾ ਹੈ। ਇਸ ਵਿੱਚ ਯੋਗ ਦੇ ਉਦੇਸ਼ ਨੂੰ ਉਜਾਗਰ ਕਰਨਾ ਚਾਹੀਦਾ ਹੈ ਤਾਂ ਜੋ ਭਾਈਚਾਰੇ ਦੀ ਸਿਹਤ ਅਤੇ ਤੰਦਰੁਸਤੀ ਦੀ ਬਿਹਤਰੀ ਵਿੱਚ ਇੱਕ ਸਾਧਨ ਵਜੋਂ ਕੰਮ ਕੀਤਾ ਜਾ ਸਕੇ, ਖ਼ਾਸਕਰ ਜਿਸ ਨਾਲ ਸਰੀਰਕ ਅਤੇ ਮਾਨਸਿਕ ਸਿਹਤ ਵਿੱਚ ਸੁਧਾਰ ਹੋ ਸਕੇ। ਇਸ ਨੂੰ ਲੋਕਾਂ ਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ IDY, 2024 ਦੇ ਜਸ਼ਨ ਨੂੰ ਮਨਾਉਣ ਵਿੱਚ ਭਾਗ ਲੈਣ ਲਈ ਉਤਸ਼ਾਹਤ ਕਰਨ 'ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। ਯੋਗ, IDY ਅਤੇ MoA ਦੁਆਰਾ ਕੀਤੀਆਂ ਜਾ ਰਹੀਆਂ ਵੱਖ-ਵੱਖ ਪਹਿਲਕਦਮੀਆਂ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ, ਭਾਗੀਦਾਰ ਵੈੱਬਸਾਈਟ 'ਤੇ ਜਾ ਸਕਦੇ ਹਨ - https://yoga.ayush.gov.in/

ਇਸ ਵਿੱਚ ਪ੍ਰਤੀਰੋਧਤਾ (ਇਮਿਊਨਿਟੀ ) ਦੇ ਪੱਧਰ ਨੂੰ ਵਧਾਉਣ ਅਤੇ ਤਣਾਅ ਨੂੰ ਘੱਟ ਕਰਨ, ਕੰਮ ਕਰਨ ਦੀ ਉਤਪਾਦਕਤਾ ਵਿੱਚ ਸੁਧਾਰ ਆਦਿ ਲਈ ਯੋਗ ਦੇ ਨਿਯਮਿਤ ਅਭਿਆਸ ਦੇ ਮਹੱਤਤਾ ਵਰਗੇ ਪਹਿਲੂਆਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ।

ਮੁਕਾਬਲੇ ਦਾ ਸੰਖੇਪ:
ਭਾਗੀਦਾਰਾਂ ਨੂੰ ਭਾਰਤੀ ਸੰਵਿਧਾਨ ਦੀ ਅੱਠਵੀਂ ਅਨੁਸੂਚੀ ਵਿੱਚ ਦੱਸੇ ਅਨੁਸਾਰ ਕਿਸੇ ਵੀ ਅਧਿਕਾਰਤ ਭਾਰਤੀ ਭਾਸ਼ਾ ਵਿੱਚ 25-30 ਸਕਿੰਟਾਂ ਦੀ ਇੱਕ ਸਕ੍ਰਿਪਟ ਅਤੇ ਜਿੰਗਲ ਪ੍ਰਦਾਨ ਕਰਨ ਦੀ ਲੋੜ ਹੈ ਅਤੇ ਨਾਲ ਹੀ ਅੰਗਰੇਜ਼ੀ ਭਾਸ਼ਾ 'ਚ ਵੀ ਪ੍ਰਦਾਨ ਕਰਨ ਦੀ ਲੋੜ ਹੈ ਹੈ ਜੋ ਆਸਾਨੀ ਨਾਲ ਸਮਝਣ ਯੋਗ ਹੋਵੇ, ਦਿਲਚਸਪ ਹੋਵੇ, ਅਤੇ ਵੱਡੇ ਪੱਧਰ 'ਤੇ ਜਨਤਾ ਨਾਲ ਜੁੜਦੀ ਹੋਵੇ।

ਭਾਗੀਦਾਰਾਂ ਨੂੰ ਆਪਣੀ ਐਂਟਰੀ ਨੂੰ ਕਿਸੇ ਵੀ ਮੀਡੀਆ ਪਲੇਟਫਾਰਮ ਜਿਵੇਂ ਕਿ SoundCloud, YouTube, Google Drive, Dropbox ਆਦਿ 'ਤੇ ਉੱਚ ਗੁਣਵੱਤਾ ਵਾਲੀ ਆਡੀਓ ਫਾਈਲ ਵਜੋਂ ਅਪਲੋਡ ਕਰਨਾ ਚਾਹੀਦਾ ਹੈ ਅਤੇ ਕੁਮੈਂਟ ਸੈਕਸ਼ਨ ਵਿੱਚ ਜਨਤਕ ਤੌਰ 'ਤੇ ਪਹੁੰਚਯੋਗ ਲਿੰਕ ਦਰਜ ਕਰਨਾ ਚਾਹੀਦਾ ਹੈ। ਸਕ੍ਰਿਪਟ ਨੂੰ PDF ਡਾਕੂਮੈਂਟ ਦੇ ਰੂਪ ਵਿੱਚ ਵੀ ਜਮ੍ਹਾਂ ਕਰਨ ਦੀ ਲੋੜ ਹੈ।

ਪੁਰਸਕਾਰ:
ਇੱਕ ਜੇਤੂ ਐਂਟਰੀ ਨੂੰ 25,000/- ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ।

ਇੱਥੇ ਕਲਿੱਕ ਕਰੋ ਨਿਯਮ ਅਤੇ ਸ਼ਰਤਾਂ ਪੜ੍ਹਨ ਲਈ। PDF(427 KB)

ਇਸ ਮੰਤਰਾਲੇ ਨਾਲ ਸਬੰਧਤ ਕਿਸੇ ਵੀ ਸ਼ੰਕਿਆਂ ਲਈ, ਕਿਰਪਾ ਕਰਕੇ ਮੰਤਰਾਲੇ ਦੀ ਵੈੱਬਸਾਈਟ ਲਿੰਕ 'ਤੇ ਸਿੱਧਾ ਸੰਪਰਕ ਕਰੋ।

ਇਸ ਟਾਸਕ ਦੇ ਅਧੀਨ ਸਬਮਿਸ਼ਨਾਂ
3480
ਕੁੱਲ
1764
ਪ੍ਰਵਾਨਿਤ
1716
ਸਮੀਖਿਆ ਅਧੀਨ
Reset