ਹੋਮ | ਮਾਈਗਵ

ਅਕਸੇਸਿਬਿਲਿਟੀ
ਅਕਸੇਸਿਬਿਲਿਟੀ ਟੂਲ
ਕਲਰ ਅਜਸਟਮੈਂਟ
ਟੈਕਸਟ ਸਾਈਜ਼
ਨੈਵੀਗੇਸ਼ਨ ਅਜਸਟਮੈਂਟ

UMANG ਦੇ 6 ਸਾਲ ਲਈ ਟੈਗਲਾਈਨ ਲਿਖਣ ਮੁਕਾਬਲਾ

UMANG ਦੇ 6 ਸਾਲ ਲਈ ਟੈਗਲਾਈਨ ਲਿਖਣ ਮੁਕਾਬਲਾ
ਸ਼ੁਰੂ ਕਰਨ ਦੀ ਮਿਤੀ:
Nov 13, 2023
ਆਖਰੀ ਮਿਤੀ:
Dec 13, 2023
18:15 PM IST (GMT +5.30 Hrs)
View Result Submission Closed

ਇਹ ਨੈਸ਼ਨਲ ਈ-ਗਵਰਨੈਂਸ ਡਿਵੀਜ਼ਨ (NeGD), ਇਲੈਕਟ੍ਰਾਨਿਕਸ ਅਤੇ IT ਮੰਤਰਾਲੇ ਵੱਲੋਂ ਟੈਗਲਾਈਨ ਲਿਖਣ ਮੁਕਾਬਲੇ ਦਾ ਆਯੋਜਨ UMANG ਦੀ 6ਵੀਂ ਵਰ੍ਹੇਗੰਢ ਦੇ ਮੌਕੇ 'ਤੇ ਕੀਤਾ ਜਾ ਰਿਹਾ ਹੈ ...

ਇਹ ਨੈਸ਼ਨਲ ਈ-ਗਵਰਨੈਂਸ ਡਿਵੀਜ਼ਨ (NeGD), ਇਲੈਕਟ੍ਰਾਨਿਕਸ ਅਤੇ IT ਮੰਤਰਾਲੇ ਵੱਲੋਂ ਟੈਗਲਾਈਨ ਲਿਖਣ ਮੁਕਾਬਲੇ ਦਾ ਆਯੋਜਨ UMANG ਦੀ 6ਵੀਂ ਵਰ੍ਹੇਗੰਢ ਦੇ ਮੌਕੇ 'ਤੇ ਕੀਤਾ ਜਾ ਰਿਹਾ ਹੈ।

ਹੇਠ ਲਿਖੇ ਨੁਕਤਿਆਂ ਨੂੰ ਮੁਕਾਬਲੇ ਲਈ ਵਿਆਪਕ ਥੀਮ ਮੰਨਿਆ ਜਾ ਸਕਦਾ ਹੈ:
UMANG ਨੇ ਕਿਸ ਤਰ੍ਹਾਂ ਨਾਗਰਿਕਾਂ ਦਾ ਜੀਵਨ ਅਸਾਨ ਬਣਾ ਦਿੱਤਾ ਹੈ।
UMANG ਪਲੇਟਫਾਰਮ ਦੀ ਡਿਜੀਟਲ ਇੰਡੀਆ ਦੇ ਯੁੱਗ ਵਿੱਚ ਪ੍ਰਾਸੰਗਿਕਤਾ।
UMANG ਦਾ ਜੀਵਨ ਨੂੰ ਆਸਾਨ ਬਣਾਉਣ ਵਿੱਚ ਯੋਗਦਾਨ।
UMANG ਐਪ ਦੀ ਵਰਤੋਂ ਨਾਲ ਤੁਹਾਡੇ ਜੀਵਨ ਵਿੱਚ ਕੀ ਬਦਲਾਅ ਆਇਆ ਹੈ? ਇਸ ਦੇ ਫਾਇਦਿਆਂ ਬਾਰੇ ਦੱਸੋ।
UMANG ਐਪ ਨੂੰ ਸੁਪਰ ਐਪ ਕਿਉਂ ਕਿਹਾ ਜਾਂਦਾ ਹੈ?

UMANG (ਯੂਨੀਫਾਈਡ ਮੋਬਾਈਲ ਐਪਲੀਕੇਸ਼ਨ ਫਾਰ ਨਿਊ-ਏਜ ਗਵਰਨੈਂਸ), ਡਿਜੀਟਲ ਇੰਡੀਆ ਪ੍ਰੋਗਰਾਮ ਦੇ ਤਹਿਤ ਇਕ ਪ੍ਰਮੁੱਖ ਪਹਿਲ ਹੈ, ਜੋ ਸਰਕਾਰੀ ਸੇਵਾਵਾਂ ਦੇ ਇੱਕੋ ਇੱਕ ਸਥਾਨ ਤੱਕ ਪਹੁੰਚ ਪ੍ਰਦਾਨ ਕਰਦੀ ਹੈ। ਇਹ ਇੱਕ ਮਾਸਟਰ ਐਪਲੀਕੇਸ਼ਨ ਵਜੋਂ ਕੰਮ ਕਰਦੀ ਹੈ, ਖੇਤੀਬਾੜੀ, ਸਿੱਖਿਆ, ਸਿਹਤ, ਰਿਹਾਇਸ਼ ਆਦਿ ਵਰਗੇ ਵੱਖ-ਵੱਖ ਖੇਤਰਾਂ ਦੀਆਂ ਸੇਵਾਵਾਂ ਨੂੰ ਏਕੀਕ੍ਰਿਤ ਕਰਦਾ ਹੈ, ਅਤੇ ਉਪਭੋਗਤਾਵਾਂ ਨੂੰ ਕੇਂਦਰ ਸਰਕਾਰ, ਰਾਜ ਸਰਕਾਰਾਂ, ਸਥਾਨਕ ਸੰਸਥਾਵਾਂ ਅਤੇ ਉਨ੍ਹਾਂ ਦੀਆਂ ਏਜੰਸੀਆਂ ਤੋਂ ਈ-ਸੇਵਾਵਾਂ ਤੱਕ ਪਹੁੰਚ ਕਰਨ ਦੇ ਯੋਗ ਬਣਾਉਂਦੀ ਹੈ।
UMANG 'ਮੋਬਾਈਲ ਫਸਟ' ਰਣਨੀਤੀ ਰਾਹੀਂ ਸ਼ਾਸਨ ਨੂੰ ਉਪਭੋਗਤਾਵਾਂ ਦੀਆਂ ਉਂਗਲਾਂ ਦੇ ਪੋਟਿਆਂ 'ਤੇ ਲਿਆਉਂਦਾ ਹੈ। ਇਹ ਇੱਕ ਬਹੁਭਾਸ਼ੀ ਐਪ ਹੈ ਜੋ NeGD, MeitY ਦੁਆਰਾ ਵਿਕਸਤ ਅਤੇ ਸੰਚਾਲਿਤ ਕੀਤੀ ਜਾਂਦੀ ਹੈ ਤਾਂ ਜੋ ਭਾਰਤ ਵਿੱਚ 'ਮੋਬਾਈਲ ਗਵਰਨੈਂਸ' ਨੂੰ ਤੇਜ਼ ਕੀਤਾ ਜਾ ਸਕੇ ਅਤੇ ਕਈ ਮੋਬਾਈਲ ਐਪਸ ਦੇ ਪ੍ਰਬੰਧਨ ਵਿੱਚ ਉਪਭੋਗਤਾਵਾਂ ਨੂੰ ਆਉਂਦੀਆਂ ਅਸੁਵਿਧਾਵਾਂ ਨੂੰ ਦੂਰ ਕੀਤਾ ਜਾ ਸਕੇ।

UMANG ਦੇ 6 ਸਾਲ ਪੂਰੇ ਹੋਣ ਦੇ ਮੌਕੇ 'ਤੇ, NeGD, ਮਾਈਗਵ ਦੇ ਸਹਿਯੋਗ ਨਾਲ, ਨਾਗਰਿਕਾਂ ਨੂੰ ਇੱਕ ਉਚਿਤ ਟੈਗਲਾਈਨ ਲਿਖਣ ਲਈ ਸੱਦਾ ਦਿੰਦਾ ਹੈ , ਜੋ ਡਿਜੀਟਲ ਇੰਡੀਆ ਦੇ ਮਿਸ਼ਨ ਅਤੇ ਕਦਰਾਂ ਕੀਮਤਾਂ ਨੂੰ ਦਰਸਾਉਂਦਾ ਹੋਵੇ ਅਤੇ UMANG ਪਲੇਟਫਾਰਮ ਦੀ ਮਹੱਤਤਾ ਨੂੰ ਸੰਚਾਰਿਤ ਕਰਨ ਲਈ ਇੱਕ ਜਸ਼ਨ ਮਨਾਉਣ ਦੇ ਸੰਦੇਸ਼ ਵਜੋਂ ਕੰਮ ਕਰੇ।

ਪੁਰਸਕਾਰ:

ਜੇਤੂ ਐਂਟਰੀਆਂ ਨੂੰ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ।

ਪਹਿਲਾ ਇਨਾਮ- 7,500/- ਰੁਪਏ
ਦੂਜਾ ਇਨਾਮ- 5.000/- ਰੁਪਏ
ਤੀਜਾ ਇਨਾਮ- 3,500/- ਰੁਪਏ
7 ਹੌਸਲਾ ਅਫ਼ਜਾਈ ਇਨਾਮ: ਹਰੇਕ ਨੂੰ 1500/- ਰੁਪਏ

ਸਬਮਿਸ਼ਨ ਫਾਰਮੈਟ:
1. MS Word ਡਾਕੂਮੈਂਟ ਜਾਂ PDF ਫਾਈਲ।
2. ਟੈਗਲਾਈਨਾਂ ਸੰਖੇਪ ਹੋਣੀਆਂ ਚਾਹੀਦੀਆਂ ਹਨ ਅਤੇ ਵੱਧ ਤੋਂ ਵੱਧ 7 ਸ਼ਬਦਾਂ ਤੱਕ ਸੀਮਤ ਹੋਣੀਆਂ ਚਾਹੀਦੀਆਂ ਹਨ।
3. ਟੈਗਲਾਈਨ ਜਾਂ ਤਾਂ ਹਿੰਦੀ ਜਾਂ ਅੰਗਰੇਜ਼ੀ ਭਾਸ਼ਾ ਵਿੱਚ ਹੋਣੀ ਚਾਹੀਦੀ ਹੈ।

ਇੱਥੇ ਕਲਿੱਕ ਕਰੋ ਨਿਯਮ ਅਤੇ ਸ਼ਰਤਾਂ ਲਈ। pdf (123.55 KB)

ਇਸ ਟਾਸਕ ਦੇ ਅਧੀਨ ਸਬਮਿਸ਼ਨਾਂ
2217
ਕੁੱਲ
0
ਪ੍ਰਵਾਨਿਤ
2217
ਸਮੀਖਿਆ ਅਧੀਨ
Reset