ਹੋਮ | ਮਾਈਗਵ

ਅਕਸੇਸਿਬਿਲਿਟੀ
ਅਕਸੇਸਿਬਿਲਿਟੀ ਟੂਲ
ਕਲਰ ਅਜਸਟਮੈਂਟ
ਟੈਕਸਟ ਸਾਈਜ਼
ਨੈਵੀਗੇਸ਼ਨ ਅਜਸਟਮੈਂਟ

ਆਨਲਾਈਨ ਸੁਰੱਖਿਅਤ ਰਹੋ

`

staysafeonline

ਮੁਹਿੰਮ ਦੇ ਬਾਰੇ ਜਾਣਕਾਰੀ

ਭਾਰਤ 01 ਦਸੰਬਰ 2022 ਤੋਂ 30 ਨਵੰਬਰ 2023 ਤੱਕ ਇੱਕ ਸਾਲ ਲਈ G20 ਦੀ ਪ੍ਰਧਾਨਗੀ ਦਾ ਕਾਰਜਭਾਰ ਸੰਭਾਲ ਚੁੱਕਾ ਹੈ। G20 ਜਾਂ ਗਰੁੱਪ ਆਫ ਟਵੰਟੀ, ਵਿਸ਼ਵ ਦੀਆਂ ਪ੍ਰਮੁੱਖ ਵਿਕਸਿਤ ਅਤੇ ਵਿਕਾਸਸ਼ੀਲ ਅਰਥਵਿਵਸਥਾਵਾਂ ਦਾ ਇੱਕ ਅੰਤਰ-ਸਰਕਾਰੀ ਮੰਚ ਹੈ। ਇਸ ਵਿੱਚ 19 ਦੇਸ਼ (ਅਰਜਨਟੀਨਾ, ਆਸਟਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਫਰਾਂਸ, ਜਰਮਨੀ, ਭਾਰਤ, ਇੰਡੋਨੇਸ਼ੀਆ, ਇਟਲੀ, ਜਾਪਾਨ, ਕੋਰੀਆ ਗਣਰਾਜ, ਮੈਕਸੀਕੋ, ਰੂਸ, ਸਾਊਦੀ ਅਰਬ, ਦੱਖਣੀ ਅਫਰੀਕਾ, ਤੁਰਕੀ, UK, USA) ਅਤੇ ਯੂਰਪੀਅਨ ਯੂਨੀਅਨ (EU) ਸ਼ਾਮਲ ਹਨ। ਸਮੂਹਿਕ ਤੌਰ 'ਤੇ, G-20 ਵਿਸ਼ਵ GDP ਦਾ 85%, ਅੰਤਰਰਾਸ਼ਟਰੀ ਵਪਾਰ ਦਾ 75% ਅਤੇ ਵਿਸ਼ਵ ਦੀ ਦੋ-ਤਿਹਾਈ ਅਬਾਦੀ ਦਾ ਹਿੱਸਾ ਹੈ, ਜਿਸ ਨਾਲ ਇਹ ਅੰਤਰਰਾਸ਼ਟਰੀ ਆਰਥਿਕ ਸਹਿਯੋਗ ਲਈ ਪ੍ਰਮੁੱਖ ਫੋਰਮ ਬਣ ਗਿਆ ਹੈ।

G-20 ਦੀ ਭਾਰਤ ਦੀ ਪ੍ਰਧਾਨਗੀ ਦੌਰਾਨ ਇਲੈਕਟ੍ਰਾਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ ((MeitY) ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਿਆਪਕ ਵਰਤੋਂ ਅਤੇ ਡਿਜੀਟਲ ਭੁਗਤਾਨਾਂ ਨੂੰ ਤੇਜ਼ੀ ਨਾਲ ਅਪਣਾਉਣ 'ਤੇ ਇੱਕ ਆਨਲਾਈਨ ਦੁਨੀਆ ਵਿੱਚ ਸੁਰੱਖਿਅਤ ਰਹਿਣ ਲਈ ਵਿਸ਼ੇਸ਼ ਤੌਰ 'ਤੇ ਸਮਰੱਥ ਵਿਅਕਤੀਆਂ ਸਮੇਤ ਨਾਗਰਿਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਆਨਲਾਈਨ ਸੁਰੱਖਿਅਤ ਰਹੋ ਸਿਰਲੇਖ ਨਾਲ ਇੱਕ ਮੁਹਿੰਮ ਚਲਾ ਰਿਹਾ ਹੈ। ਜਿਵੇ ਕਿ ਭਾਰਤ ਟ੍ਰਿਲੀਅਨ ਡਾਲਰ ਦੀ ਡਿਜੀਟਲ ਅਰਥਵਿਵਸਥਾ ਬਣਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਯਤਨ ਕਰ ਰਿਹਾ ਹੈ, ਇਹ ਮੁਹਿੰਮ ਹਰ ਉਮਰ ਦੇ ਉਪਭੋਗਤਾਵਾਂ ਨੂੰ ਆਨਲਾਈਨ ਜੋਖਮ ਅਤੇ ਸੁਰੱਖਿਆ ਉਪਾਵਾਂ ਬਾਰੇ ਸੰਵੇਦਨਸ਼ੀਲ ਬਣਾਉਣ ਅਤੇ ਸਾਈਬਰ ਸਫਾਈ ਨੂੰ ਉਤਸ਼ਾਹਿਤ ਕਰਨ 'ਤੇ ਧਿਆਨ ਕੇਂਦਰਿਤ ਕਰਦੀ ਹੈ ਜਿਸ ਨਾਲ ਨਾਗਰਿਕਾਂ ਦੀ ਸਾਈਬਰ ਸੁਰੱਖਿਆ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ।

ਸਭ ਉਮਰ ਵਰਗ ਦੇ ਨਾਗਰਿਕ, ਬੱਚਿਆਂ, ਵਿਦਿਆਰਥੀਆਂ, ਔਰਤਾਂ, ਅਧਿਆਪਕਾਂ, ਫੈਕਲਟੀ, ਸੀਨੀਅਰ ਸਿਟੀਜ਼ਨਾਂ, ਵਿਸ਼ੇਸ਼ ਤੌਰ 'ਤੇ ਸਮਰੱਥ ਵਿਅਕਤੀ, ਕੇਂਦਰ ਅਤੇ ਰਾਜ ਸਰਕਾਰਾਂ ਦੇ ਅਧਿਕਾਰੀ ਆਦਿ 'ਤੇ ਵਿਸ਼ੇਸ਼ ਜ਼ੋਰ ਦਿੰਦੇ ਹੋਏ ਪੇਂਡੂ ਅਤੇ ਸ਼ਹਿਰੀ ਖੇਤਰਾਂ ਨੂੰ ਕਵਰ ਕਰਦੇ ਹੋਏ, ਆਨਲਾਈਨ ਸੁਰੱਖਿਅਤ ਰਹੋ ਮੁਹਿੰਮ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਜਾਂਦਾ ਹੈ।

ਗਤੀਵਿਧੀਆਂ
ਸਾਈਬਰ ਹਾਈਜੀਨ ਪ੍ਰੈਕਟਿਸਜ਼ ਕੁਇਜ਼

ਸਾਈਬਰ ਹਾਈਜੀਨ ਪ੍ਰੈਕਟਿਸਜ਼ ਕੁਇਜ਼

ਆਨਲਾਈਨ ਸੁਰੱਖਿਅਤ ਰਹੋ ਵਾਤਾਵਰਣ ਬਣਾਉਣ ਲਈ ਸਾਈਬਰ ਸੁਰੱਖਿਆ ਸੰਕਲਪ

ਆਨਲਾਈਨ ਸੁਰੱਖਿਅਤ ਰਹੋ ਵਾਤਾਵਰਣ ਬਣਾਉਣ ਲਈ ਸਾਈਬਰ ਸੁਰੱਖਿਆ ਸੰਕਲਪ

Real Life Cyber incident - how you have overcome that issue

Real Life Cyber incident - how you have overcome that issue

ਵੀਡੀਓ

MeitY, ਭਾਰਤ ਸਰਕਾਰ ਦੁਆਰਾ ਆਨਲਾਈਨ ਸੁਰੱਖਿਅਤ ਰਹੋ ਮੁਹਿੰਮ

ਪਾਸਵਰਡ ਸੁਰੱਖਿਆ

ਨਕਲੀ ਲੋਨ