ਹੋਮ | ਮਾਈਗਵ

ਅਕਸੇਸਿਬਿਲਿਟੀ
ਅਕਸੇਸਿਬਿਲਿਟੀ ਟੂਲ
ਕਲਰ ਅਜਸਟਮੈਂਟ
ਟੈਕਸਟ ਸਾਈਜ਼
ਨੈਵੀਗੇਸ਼ਨ ਅਜਸਟਮੈਂਟ

CGHS ਲੋਗੋ ਡਿਜ਼ਾਈਨ ਮੁਕਾਬਲਾ

CGHS ਲੋਗੋ ਡਿਜ਼ਾਈਨ ਮੁਕਾਬਲਾ
ਸ਼ੁਰੂ ਕਰਨ ਦੀ ਮਿਤੀ:
Feb 12, 2024
ਆਖਰੀ ਮਿਤੀ:
Mar 12, 2024
23:45 PM IST (GMT +5.30 Hrs)
Submission Closed

ਕੇਂਦਰ ਸਰਕਾਰ ਦੀ ਸਿਹਤ ਯੋਜਨਾ ਇਸ ਯੋਜਨਾ ਅਧੀਨ ਨਾਮਜ਼ਦ ਕੇਂਦਰ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਅਤੇ ਕੁਝ ਹੋਰ ਸ਼੍ਰੇਣੀਆਂ ਜਿਵੇਂ ਸੰਸਦ ਮੈਂਬਰਾਂ, ਸਾਬਕਾ ਸੰਸਦ ਮੈਂਬਰਾਂ ਅਤੇ ਸੁਤੰਤਰਤਾ ਸੈਨਾਨੀਆਂ ਆਦਿ ਨੂੰ ਵਿਆਪਕ ਡਾਕਟਰੀ ਦੇਖਭਾਲ ਪ੍ਰਦਾਨ ਕਰਦੀ ਹੈ ...

ਕੇਂਦਰ ਸਰਕਾਰ ਦੀ ਸਿਹਤ ਯੋਜਨਾ ਇਸ ਯੋਜਨਾ ਅਧੀਨ ਨਾਮਜ਼ਦ ਕੇਂਦਰ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਅਤੇ ਕੁਝ ਹੋਰ ਸ਼੍ਰੇਣੀਆਂ ਜਿਵੇਂ ਸੰਸਦ ਮੈਂਬਰਾਂ, ਸਾਬਕਾ ਸੰਸਦ ਮੈਂਬਰਾਂ ਅਤੇ ਸੁਤੰਤਰਤਾ ਸੈਨਾਨੀਆਂ ਆਦਿ ਨੂੰ ਵਿਆਪਕ ਡਾਕਟਰੀ ਦੇਖਭਾਲ ਪ੍ਰਦਾਨ ਕਰਦੀ ਹੈ।

CGHS ਆਪਣੇ ਲਾਭਪਾਤਰੀਆਂ ਨੂੰ ਨਿਮਨਲਿਖਤ ਸਿਹਤ ਸੇਵਾਵਾਂ ਪ੍ਰਦਾਨ ਕਰਦੀ ਹੈ:
1. ਵੈੱਲਨੈੱਸ ਸੈਂਟਰਾਂ ਵਿੱਚ OPD ਇਲਾਜ ਜਿਸ ਵਿੱਚ ਦਵਾਈਆਂ ਸਬੰਧੀ ਸਮੱਸਿਆਵਾਂ ਸ਼ਾਮਲ ਹਨ ਅਤੇ ਇਲਾਜ ਲਈ ਸੂਚੀਬੱਧ ਕੇਂਦਰਾਂ ਨੂੰ ਰੈਫਰ ਕਰਨਾ ਸ਼ਾਮਲ ਹੈ।
2. CGHS ਦੁਆਰਾ ਰੈਫਰ ਕਰਨ ਤੋਂ ਬਾਅਦ ਪੋਲੀਕਲੀਨਿਕ/ਸਰਕਾਰੀ ਹਸਪਤਾਲਾਂ ਅਤੇ CGHS ਸੂਚੀਬੱਧ ਹਸਪਤਾਲਾਂ ਵਿਖੇ ਮਾਹਰ ਨਾਲ ਸਲਾਹ-ਮਸ਼ਵਰਾ।
3. ਪੈਨਸ਼ਨਰਾਂ ਅਤੇ ਹੋਰ ਪਛਾਣੇ ਗਏ ਲਾਭਪਾਤਰੀਆਂ ਲਈ ਸੂਚੀਬੱਧ ਕੇਂਦਰਾਂ ਵਿੱਚ ਇਲਾਜ ਲਈ ਕੈਸ਼ਲੈਸ ਸੁਵਿਧਾ ਉਪਲਬਧ ਹੈ।
4. ਪ੍ਰਵਾਨਗੀ ਮਿਲਣ ਤੋਂ ਬਾਅਦ, ਸਰਕਾਰੀ/ਪ੍ਰਾਈਵੇਟ ਹਸਪਤਾਲਾਂ ਵਿੱਚ ਲਏ ਕਰਵਾਏ ਗਏ ਇਲਾਜ ਅਤੇ ਸੁਣਨ ਯੋਗ ਯੰਤਰਾਂ, ਨਕਲੀ ਅੰਗਾਂ, ਉਪਕਰਣਾਂ ਆਦਿ ਦੀ ਖਰੀਦ ਤੇ ਹੋਏ ਖਰਚੇ ਦਾ ਮੁੜ ਭੁਗਤਾਨ।
5. ਪਰਿਵਾਰ ਭਲਾਈ, ਜੱਚਾ ਅਤੇ ਬਾਲ ਸਿਹਤ ਸੇਵਾਵਾਂ।

ਕੇਂਦਰ ਸਰਕਾਰ ਦੀ ਸਿਹਤ ਯੋਜਨਾ (CGHS) ਹੁਣ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਦੁਆਰਾ ਮਾਈਗਵ, ਦੇ ਤਾਲਮੇਲ ਨਾਲ, ਇੱਕ ਲੋਗੋ ਮੁਕਾਬਲੇ ਨੂੰ ਮਾਈਗਵ ਪਲੇਟਫਾਰਮ 'ਤੇ ਆਯੋਜਨ ਕਰ ਰਿਹਾ ਹੈ ਤਾਂ ਜੋ CGHS ਦੀ ਪ੍ਰਤੀਨਿਧਤਾ ਕਰਨ ਵਾਲਾ ਇੱਕ ਵਿਲੱਖਣ ਹੋਣ ਦੇ ਨਾਲ ਸਮਕਾਲੀ, ਦ੍ਰਿਸ਼ਟੀਗਤ ਆਕਰਸ਼ਕ ਅਤੇ ਪ੍ਰਭਾਵਸ਼ਾਲੀ ਲੋਗੋ ਮਿਲ ਸਕੇ।

ਜੇਤੂ ਸਬਮਿਸ਼ਨ ਨੂੰ ਅਧਿਕਾਰਤ ਲੋਗੋ ਵਜੋਂ ਅਪਣਾਇਆ ਜਾਵੇਗਾ, ਜਿਸ ਦੀ ਵਰਤੋਂ CGHS ਦੁਆਰਾ ਅਧਿਕਾਰਤ ਉਦੇਸ਼ਾਂ ਲਈ ਕੀਤੀ ਜਾਏਗੀ ਜਿਵੇਂ ਕਿ ਪੱਤਰ-ਵਿਹਾਰ ਵਿੱਚ, ਸੋਸ਼ਲ ਮੀਡੀਆ ਪਲੇਟਫਾਰਮਾਂ ਤੇ, ਇਸਦੇ ਦਫਤਰਾਂ ਅਤੇ ਸਬ-ਯੂਨਿਟਾਂ ਜਿਵੇਂ ਕਿ ਵੈੱਲਨੈੱਸ ਸੈਂਟਰਾਂ ਆਦਿ ਵਿੱਚ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ।

ਤਕਨੀਕੀ ਮਾਪਦੰਡ:
1. ਲੋਗੋ ਨੂੰ 5mm ਆਕਾਰ ਵਿੱਚ ਉਪਯੋਗ ਕੀਤੇ ਜਾਣ 'ਤੇ ਦਿਖਾਈ ਦੇਣਾ ਚਾਹੀਦਾ ਹੈ ਅਤੇ ਜੇ ਲੋੜ ਪਵੇ ਤਾਂ ਇਸ ਨੂੰ ਹੋਰਡਿੰਗ ਦੇ ਆਕਾਰ ਤੱਕ ਵੱਡਾ ਕੀਤਾ ਜਾ ਸਕਦਾ ਹੋਵੇ।
2. ਲੋਗੋ ਉੱਚ ਰੈਜ਼ੋਲੂਸ਼ਨ ਵਿੱਚ ਹੋਣਾ ਚਾਹੀਦਾ ਹੈ ਅਤੇ , ਘੱਟੋ ਘੱਟ 300 DPI ਦੇ ਨਾਲ ਹੋਣਾ ਚਾਹੀਦਾ ਹੈ।.
ਲੋਗੋ ਨਾਲ ਸਬੰਧਤ ਮੁਲਾਂਕਣ ਮਾਪਦੰਡ ਨਿਮਨਲਿਖਤ ਅਨੁਸਾਰ ਹਨ:
a. ਸਰਲਤਾ: ਪ੍ਰਤੀਰੂਪ (ਨਕਲ) ਦੀ ਸੌਖ ਲਈ ਡਿਜ਼ਾਈਨ ਸੌਖਾ ਹੋਣਾ ਚਾਹੀਦਾ ਹੈ।
b. ਵਿਲੱਖਣਤਾ: ਲੋਗੋ ਅਸਲ ਹੋਣਾ ਚਾਹੀਦਾ ਹੈ ਅਤੇ CGHS ਜਾਂ ਕਿਸੇ ਹੋਰ ਸੰਸਥਾਂ ਦੇ ਮੌਜੂਦਾ ਲੋਗੋ ਨਾਲ ਮੇਲ ਖਾਂਦਾ ਨਹੀਂ ਹੋਣਾ ਚਾਹੀਦਾ।
c. ਪ੍ਰਾਸੰਗਿਕਤਾ: ਡਿਜ਼ਾਈਨ CGHS ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ ਨਾਲ ਸੰਬੰਧਿਤ ਹੋਣਾ ਚਾਹੀਦਾ ਹੈ।

ਜਿਵੇਂ ਕਿ ਉੱਪਰ ਦੱਸਿਆ ਗਿਆ ਹੈ, CGHS ਕੋਲ ਆਪਣੇ ਲਾਭਪਾਤਰੀਆਂ ਨੂੰ ਜਾਰੀ ਕੀਤੇ ਗਏ ਪੰਜ ਮੁੱਖ ਕਿਸਮਾਂ ਦੇ ਕਾਰਡ ਹਨ ਜੋ ਰੰਗ ਯੋਜਨਾਬੱਧ ਕੀਤੇ ਗਏ ਹਨ - ਨੀਲਾ, ਲਾਲ, ਹਰਾ, ਪੀਲਾ ਅਤੇ ਸੰਤਰੀ। ਮੁੱਖ ਤੌਰ 'ਤੇ ਇਨ੍ਹਾਂ ਰੰਗਾਂ ਨੂੰ ਸ਼ਾਮਲ ਕਰਨ ਵਾਲੇ ਲੋਗੋ ਨੂੰ ਤਰਜੀਹ ਦਿੱਤੀ ਜਾਵੇਗੀ।

ਪੁਰਸਕਾਰ:
CGHS ਦੀ ਵੈੱਬਸਾਈਟ 'ਤੇ ਸਨਮਾਨ ਅਤੇ ਉਚਿਤ ਮਾਨਤਾ ਦੇ ਨਾਲ, ਲੋਗੋ ਮੁਕਾਬਲੇ ਦੇ ਜੇਤੂ ਨੂੰ 75,000/- ਰੁਪਏ (ਪਚੱਤਰ ਹਜ਼ਾਰ ਰੁਪਏ ਸਿਰਫ਼) ਨਾਲ ਸਨਮਾਨਿਤ ਕੀਤਾ ਜਾਵੇਗਾ।

ਇੱਥੇ ਕਲਿੱਕ ਕਰੋ , ਨਿਯਮ ਅਤੇ ਸਰਤਾਂ ਲਈ। (PDF 126 KB)

ਇਸ ਟਾਸਕ ਦੇ ਅਧੀਨ ਸਬਮਿਸ਼ਨਾਂ
719
ਕੁੱਲ
0
ਪ੍ਰਵਾਨਿਤ
719
ਸਮੀਖਿਆ ਅਧੀਨ
Reset