ਹੋਮ | ਮਾਈਗਵ

ਅਕਸੇਸਿਬਿਲਿਟੀ
ਅਕਸੇਸਿਬਿਲਿਟੀ ਟੂਲ
ਕਲਰ ਅਜਸਟਮੈਂਟ
ਟੈਕਸਟ ਸਾਈਜ਼
ਨੈਵੀਗੇਸ਼ਨ ਅਜਸਟਮੈਂਟ

CGHS ਟੈਗਲਾਈਨ ਮੁਕਾਬਲਾ

CGHS ਟੈਗਲਾਈਨ ਮੁਕਾਬਲਾ
ਸ਼ੁਰੂ ਕਰਨ ਦੀ ਮਿਤੀ:
Feb 12, 2024
ਆਖਰੀ ਮਿਤੀ:
Mar 12, 2024
23:45 PM IST (GMT +5.30 Hrs)
Submission Closed

ਕੇਂਦਰ ਸਰਕਾਰ ਦੀ ਸਿਹਤ ਯੋਜਨਾ ਇਸ ਯੋਜਨਾ ਅਧੀਨ ਨਾਮਜ਼ਦ ਕੇਂਦਰ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਅਤੇ ਕੁਝ ਹੋਰ ਸ਼੍ਰੇਣੀਆਂ ਜਿਵੇਂ ਸੰਸਦ ਮੈਂਬਰਾਂ, ਸਾਬਕਾ ਸੰਸਦ ਮੈਂਬਰਾਂ ਅਤੇ ਸੁਤੰਤਰਤਾ ਸੈਨਾਨੀਆਂ ਆਦਿ ਨੂੰ ਵਿਆਪਕ ਡਾਕਟਰੀ ਦੇਖਭਾਲ ਪ੍ਰਦਾਨ ਕਰਦੀ ਹੈ ...

ਕੇਂਦਰ ਸਰਕਾਰ ਦੀ ਸਿਹਤ ਯੋਜਨਾ ਇਸ ਯੋਜਨਾ ਅਧੀਨ ਨਾਮਜ਼ਦ ਕੇਂਦਰ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਅਤੇ ਕੁਝ ਹੋਰ ਸ਼੍ਰੇਣੀਆਂ ਜਿਵੇਂ ਸੰਸਦ ਮੈਂਬਰਾਂ, ਸਾਬਕਾ ਸੰਸਦ ਮੈਂਬਰਾਂ ਅਤੇ ਸੁਤੰਤਰਤਾ ਸੈਨਾਨੀਆਂ ਆਦਿ ਨੂੰ ਵਿਆਪਕ ਡਾਕਟਰੀ ਦੇਖਭਾਲ ਪ੍ਰਦਾਨ ਕਰਦੀ ਹੈ।

CGHS ਆਪਣੇ ਲਾਭਪਾਤਰੀਆਂ ਨੂੰ ਨਿਮਨਲਿਖਤ ਸਿਹਤ ਸੇਵਾਵਾਂ ਪ੍ਰਦਾਨ ਕਰਦੀ ਹੈ:
1. ਵੈੱਲਨੈੱਸ ਸੈਂਟਰਾਂ ਵਿੱਚ OPD ਇਲਾਜ ਜਿਸ ਵਿੱਚ ਦਵਾਈਆਂ ਸਬੰਧੀ ਸਮੱਸਿਆਵਾਂ ਸ਼ਾਮਲ ਹਨ ਅਤੇ ਇਲਾਜ ਲਈ ਸੂਚੀਬੱਧ ਕੇਂਦਰਾਂ ਨੂੰ ਰੈਫਰ ਕਰਨਾ ਸ਼ਾਮਲ ਹੈ।
2. CGHS ਦੁਆਰਾ ਰੈਫਰ ਕਰਨ ਤੋਂ ਬਾਅਦ ਪੋਲੀਕਲੀਨਿਕ/ਸਰਕਾਰੀ ਹਸਪਤਾਲਾਂ ਅਤੇ CGHS ਸੂਚੀਬੱਧ ਹਸਪਤਾਲਾਂ ਵਿਖੇ ਮਾਹਰ ਨਾਲ ਸਲਾਹ-ਮਸ਼ਵਰਾ।
3. ਪੈਨਸ਼ਨਰਾਂ ਅਤੇ ਹੋਰ ਪਛਾਣੇ ਗਏ ਲਾਭਪਾਤਰੀਆਂ ਲਈ ਸੂਚੀਬੱਧ ਕੇਂਦਰਾਂ ਵਿੱਚ ਇਲਾਜ ਲਈ ਕੈਸ਼ਲੈਸ ਸੁਵਿਧਾ ਉਪਲਬਧ ਹੈ।
4. ਪ੍ਰਵਾਨਗੀ ਮਿਲਣ ਤੋਂ ਬਾਅਦ, ਸਰਕਾਰੀ/ਪ੍ਰਾਈਵੇਟ ਹਸਪਤਾਲਾਂ ਵਿੱਚ ਲਏ ਕਰਵਾਏ ਗਏ ਇਲਾਜ ਅਤੇ ਸੁਣਨ ਯੋਗ ਯੰਤਰਾਂ, ਨਕਲੀ ਅੰਗਾਂ, ਉਪਕਰਣਾਂ ਆਦਿ ਦੀ
ਖਰੀਦ ਤੇ ਹੋਏ ਖਰਚੇ ਦਾ ਮੁੜ ਭੁਗਤਾਨ।
5. ਪਰਿਵਾਰ ਭਲਾਈ, ਜੱਚਾ ਅਤੇ ਬਾਲ ਸਿਹਤ ਸੇਵਾਵਾਂ।

ਕੇਂਦਰ ਸਰਕਾਰ ਦੀ ਸਿਹਤ ਯੋਜਨਾ (CGHS) ਹੁਣ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਦੇ ਅਧੀਨ ਮਾਈਗਵ ਦੇ ਤਾਲਮੇਲ ਨਾਲ, ਇੱਕ ਟੈਗਲਾਈਨ ਮੁਕਾਬਲੇ ਨੂੰ ਮਾਈਗਵ ਪਲੇਟਫਾਰਮ 'ਤੇ ਆਯੋਜਨ ਕਰ ਰਿਹਾ ਹੈ ਤਾਂ ਜੋ CGHS ਦੀ ਪ੍ਰਤੀਨਿਧਤਾ ਕਰਨ ਵਾਲੀ ਇੱਕ ਵਿਲੱਖਣ ਹੋਣ ਦੇ ਨਾਲ ਦਿਲਚਸਪ ਅਤੇ ਆਕਰਸ਼ਕ ਟੈਗਲਾਈਨ ਮਿਲ ਸਕੇ। ਜੇਤੂ ਸਬਮਿਸ਼ਨ ਨੂੰ ਅਧਿਕਾਰਤ ਟੈਗਲਾਈਨ ਵਜੋਂ ਅਪਣਾਇਆ ਜਾਵੇਗਾ, ਜਿਸ ਦੀ ਵਰਤੋਂ CGHS ਦੁਆਰਾ ਅਧਿਕਾਰਤ ਉਦੇਸ਼ਾਂ ਲਈ ਕੀਤੀ ਜਾਏਗੀ ਜਿਵੇਂ ਕਿ ਪੱਤਰ-ਵਿਹਾਰ ਵਿੱਚ, ਸੋਸ਼ਲ ਮੀਡੀਆ ਪਲੇਟਫਾਰਮਾਂ ਤੇ, ਇਸਦੇ ਦਫਤਰਾਂ ਅਤੇ ਸਬ-ਯੂਨਿਟਾਂ ਜਿਵੇਂ ਕਿ ਵੈੱਲਨੈੱਸ ਸੈਂਟਰਾਂ ਆਦਿ ਵਿੱਚ ਵੀ ਪ੍ਰਦਰਸ਼ਿਤ ਕੀਤੀ ਜਾਵੇਗੀ।

ਤਕਨੀਕੀ ਮਾਪਦੰਡ:
ਟੈਗਲਾਈਨ ਪੂਰੀ ਤਰ੍ਹਾ CGHS ਨਾਲ ਸਬੰਧਤ ਹੋਣਾ ਚਾਹੀਦਾ ਹੈ। ਟੈਗਲਾਈਨ ਅੰਗਰੇਜ਼ੀ ਹਿੰਦੀ ਜਾਂ ਸੰਸਕ੍ਰਿਤ ਵਿੱਚ ਹੋ ਸਕਦੀ ਹੈ।

ਐਂਟਰੀਆਂ ਦਾ ਨਿਰਣਾ ਹੇਠ ਲਿਖੇ ਮਾਪਦੰਡਾਂ ਦੇ ਅਧਾਰ ਤੇ ਕੀਤਾ ਜਾਵੇਗਾ:
1. CGHS ਦੇ ਸਮੁੱਚੇ ਥੀਮ ਨਾਲ ਇਕਸਾਰਤਾ: ਟੈਗਲਾਈਨ ਨੂੰ CGHS ਦੀਆਂ ਸੇਵਾਵਾਂ ਨੂੰ ਦਰਸਾਉਣਾ ਚਾਹੀਦਾ ਹੈ
2. ਵੱਧ ਤੋਂ ਵੱਧ 05 ਵੱਧ ਸ਼ਬਦ
3. ਯਾਦ ਕਰਨ ਦੀ ਸੌਖ ਲਈ ਸਰਲ ਅਤੇ ਦਿਲਚਸਪ ਹੋਣਾ ਚਾਹੀਦੀ ਹੈ
4. ਮੌਲਿਕਤਾ: ਟੈਗਲਾਈਨ ਅਸਲ ਹੋਣੀ ਚਾਹੀਦੀ ਹੈ ਅਤੇ CGHS ਜਾਂ ਕਿਸੇ ਹੋਰ ਸੰਸਥਾਂ ਦੀ ਮੌਜੂਦਾ ਟੈਗਲਾਈਨ ਨਾਲ ਮੇਲ ਖਾਂਦੀ ਨਹੀਂ ਹੋਣੀ ਚਾਹੀਦੀ

ਪੁਰਸਕਾਰ:
CGHS ਦੀ ਵੈੱਬਸਾਈਟ 'ਤੇ ਸਨਮਾਨ ਅਤੇ ਉਚਿਤ ਮਾਨਤਾ ਦੇ ਨਾਲ, ਟੈਗਲਾਈਨ ਮੁਕਾਬਲੇ ਦੇ ਜੇਤੂ ਨੂੰ 25,000/- ਰੁਪਏ (ਪੱਚੀ ਹਜ਼ਾਰ ਰੁਪਏ ਸਿਰਫ਼) ਨਾਲ ਸਨਮਾਨਿਤ ਕੀਤਾ ਜਾਵੇਗਾ।
ਇੱਥੇ ਕਲਿੱਕ ਕਰੋ for terms and conditions. (PDF 67.1 KB)

ਇਸ ਟਾਸਕ ਦੇ ਅਧੀਨ ਸਬਮਿਸ਼ਨਾਂ
1203
ਕੁੱਲ
0
ਪ੍ਰਵਾਨਿਤ
1203
ਸਮੀਖਿਆ ਅਧੀਨ