ਹੋਮ | ਮਾਈਗਵ

ਅਕਸੇਸਿਬਿਲਿਟੀ
ਅਕਸੇਸਿਬਿਲਿਟੀ ਟੂਲ
ਕਲਰ ਅਜਸਟਮੈਂਟ
ਟੈਕਸਟ ਸਾਈਜ਼
ਨੈਵੀਗੇਸ਼ਨ ਅਜਸਟਮੈਂਟ

ਊਰਜਾ ਸੰਭਾਲ ਪ੍ਰੋਗਰਾਮ 'ਤੇ ਡੂਡਲ ਬਣਾਓ

ਊਰਜਾ ਸੰਭਾਲ ਪ੍ਰੋਗਰਾਮ 'ਤੇ ਡੂਡਲ ਬਣਾਓ
ਸ਼ੁਰੂ ਕਰਨ ਦੀ ਮਿਤੀ:
Dec 09, 2023
ਆਖਰੀ ਮਿਤੀ:
Feb 11, 2024
23:45 PM IST (GMT +5.30 Hrs)
View Result Submission Closed

ਇਹ ਰਾਸ਼ਟਰੀ ਊਰਜਾ ਸੰਭਾਲ ਦਿਵਸ 1991 ਤੋਂ ਹਰ ਸਾਲ 14 ਦਸੰਬਰ ਨੂੰ ਮਨਾਇਆ ਜਾਂਦਾ ਹੈ। ਊਰਜਾ ਕੁਸ਼ਲਤਾ ਬਿਊਰੋ (BEE) ਹਰ ਸਾਲ ਬਿਜਲੀ ਮੰਤਰਾਲੇ ਦੀ ਸਰਪ੍ਰਸਤੀ ਅਧੀਨ, ਸਮਾਰੋਹਾਂ ਦਾ ਆਯੋਜਨ ਕਰਦਾ ਹੈ। ਰਾਸ਼ਟਰੀ ਊਰਜਾ ਸੰਭਾਲ ਦਿਵਸ ਮਨਾਉਣ ...

ਇਹ ਰਾਸ਼ਟਰੀ ਊਰਜਾ ਸੰਭਾਲ ਦਿਵਸ 1991 ਤੋਂ ਹਰ ਸਾਲ 14 ਦਸੰਬਰ ਨੂੰ ਮਨਾਇਆ ਜਾਂਦਾ ਹੈ। ਊਰਜਾ ਕੁਸ਼ਲਤਾ ਬਿਊਰੋ (BEE), ਹਰ ਸਾਲ ਬਿਜਲੀ ਮੰਤਰਾਲਾ ਦੀ ਸਰਪ੍ਰਸਤੀ ਅਧੀਨ, ਸਮਾਰੋਹਾਂ ਦਾ ਆਯੋਜਨ ਕਰਦਾ ਹੈ। ਰਾਸ਼ਟਰੀ ਊਰਜਾ ਸੰਭਾਲ ਦਿਵਸ ਮਨਾਉਣ ਦਾ ਉਦੇਸ਼ ਊਰਜਾ ਕੁਸ਼ਲਤਾ ਅਤੇ ਸੰਭਾਲ ਦੀ ਮਹੱਤਤਾ ਬਾਰੇ ਜਨਤਕ ਜਾਗਰੂਕਤਾ ਪੈਦਾ ਕਰਨਾ ਹੈ।

ਜਿਵੇਂ-ਜਿਵੇਂ ਰਾਸ਼ਟਰੀ ਊਰਜਾ ਸੰਭਾਲ ਦਿਵਸ ਨੇੜੇ ਆ ਰਿਹਾ ਹੈ, ਊਰਜਾ ਕੁਸ਼ਲਤਾ ਬਿਊਰੋ (BEE) ਹੁਣ ਮਾਈਗਵ ਦੇ ਸਹਿਯੋਗ ਨਾਲ ਦੇਸ਼ ਦੇ ਨਾਗਰਿਕਾਂ ਨੂੰ ਊਰਜਾ ਸੰਭਾਲ ਪ੍ਰੋਗਰਾਮ 'ਤੇ ਡੂਡਲ ਬਣਾਉਣ ਵਿੱਚ ਹਿੱਸਾ ਲੈਣ ਲਈ ਸੱਦਾ ਦਿੰਦਾ ਹੈ ਤਾਂ ਜੋ ਉਹ ਐਨਰਜੀ ਵਾਰੀਅਰਜ਼ ਬਣ ਸਕਣ ਅਤੇ ਭਾਰਤ ਨੂੰ ਊਰਜਾ ਕੁਸ਼ਲ ਰਾਸ਼ਟਰ ਬਣਾਉਣ ਵਿੱਚ ਆਪਣੀ ਭੂਮਿਕਾ ਨਿਭਾ ਸਕਣ।

ਆਪਣੇ ਅੰਦਰੂਨੀ ਕਲਾਕਾਰ ਨੂੰ ਉਜਾਗਰ ਕਰਨ ਲਈ ਤਿਆਰ ਹੋ ਜਾਓ ਅਤੇ ਇੱਕ ਗ੍ਰੀਨ, ਵਧੇਰੇ ਟਿਕਾਊ ਭਵਿੱਖ ਵਿੱਚ ਯੋਗਦਾਨ ਪਾਓ! ਊਰਜਾ ਕੁਸ਼ਲਤਾ ਬਿਊਰੋ ਵੱਡੇ ਪੱਧਰ 'ਤੇ ਲੋਕਾਂ ਨੂੰ ਆਉਣ ਵਾਲੇ ਰਾਸ਼ਟਰੀ ਊਰਜਾ ਸੰਭਾਲ ਦਿਵਸ 2023 ਲਈ ਡੂਡਲ ਬਣਾਉਣ ਦੀ ਅਪੀਲ ਕਰ ਰਿਹਾ ਹੈ।

ਭਾਗ ਲੈਣ ਲਈ ਦਿਸ਼ਾ-ਨਿਰਦੇਸ਼:
1. ਇੱਕ ਡੂਡਲ ਬਣਾਓ ਜੋ ਰਾਸ਼ਟਰੀ ਊਰਜਾ ਸੰਭਾਲ ਦਿਵਸ 'ਤੇ ਊਰਜਾ ਸੰਭਾਲ ਦੇ ਮਹੱਤਵ ਨੂੰ ਦਰਸਾਉਂਦਾ ਹੈ।
2. ਡੂਡਲ ਡਿਜੀਟਲ ਜਾਂ ਹੱਥ ਨਾਲ ਤਿਆਰ ਕੀਤੇ ਫਾਰਮੈਟ ਵਿੱਚ ਜਮ੍ਹਾਂ ਕੀਤੇ ਜਾ ਸਕਦੇ ਹਨ ਅਤੇ ਸਿਰਫ PDF ਫਾਰਮੈਟ ਵਿੱਚ ਹੋਣੇ ਚਾਹੀਦੇ ਹਨ।

ਇਹ ਮੁਕਾਬਲਾ ਕਲਾ ਰਾਹੀਂ ਊਰਜਾ ਸੰਭਾਲ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਇੱਕ ਸ਼ਾਨਦਾਰ ਮੌਕਾ ਹੈ। ਆਪਣਾ ਡੂਡਲ ਸਾਡੇ ਭਾਈਚਾਰੇ ਲਈ ਟਿਕਾਊ ਅਭਿਆਸਾਂ ਨੂੰ ਅਪਣਾਉਣ ਲਈ ਪ੍ਰੇਰਣਾ ਦਾ ਇੱਕ ਚਾਨਣ ਮੁਨਾਰਾ ਬਣਨ ਦਿਓ।

ਇੱਥੇ ਕਲਿੱਕ ਕਰੋ , ਨਿਯਮ ਅਤੇ ਸ਼ਰਤਾਂ ਲਈ। pdf (69.7 KB)

ਇਸ ਟਾਸਕ ਦੇ ਅਧੀਨ ਸਬਮਿਸ਼ਨਾਂ
464
ਕੁੱਲ
0
ਪ੍ਰਵਾਨਿਤ
464
ਸਮੀਖਿਆ ਅਧੀਨ