ਹੋਮ | ਮਾਈਗਵ

ਅਕਸੇਸਿਬਿਲਿਟੀ
ਅਕਸੇਸਿਬਿਲਿਟੀ ਟੂਲ
ਕਲਰ ਅਜਸਟਮੈਂਟ
ਟੈਕਸਟ ਸਾਈਜ਼
ਨੈਵੀਗੇਸ਼ਨ ਅਜਸਟਮੈਂਟ

ਊਰਜਾ ਸੰਭਾਲ 'ਤੇ ਇੱਕ ਪ੍ਰੇਰਣਾਦਾਇਕ ਜਿੰਗਲ ਦੀ ਰਚਨਾ ਕਰੋ

ਊਰਜਾ ਸੰਭਾਲ 'ਤੇ ਇੱਕ ਪ੍ਰੇਰਣਾਦਾਇਕ ਜਿੰਗਲ ਦੀ ਰਚਨਾ ਕਰੋ
ਸ਼ੁਰੂ ਕਰਨ ਦੀ ਮਿਤੀ:
Dec 11, 2023
ਆਖਰੀ ਮਿਤੀ:
Feb 11, 2024
23:45 PM IST (GMT +5.30 Hrs)
View Result Submission Closed

ਇਹ ਰਾਸ਼ਟਰੀ ਊਰਜਾ ਸੰਭਾਲ ਦਿਵਸ 1991 ਤੋਂ ਹਰ ਸਾਲ 14 ਦਸੰਬਰ ਨੂੰ ਮਨਾਇਆ ਜਾਂਦਾ ਹੈ। ਊਰਜਾ ਕੁਸ਼ਲਤਾ ਬਿਊਰੋ (BEE) ਹਰ ਸਾਲ ਬਿਜਲੀ ਮੰਤਰਾਲੇ ਦੀ ਸਰਪ੍ਰਸਤੀ ਅਧੀਨ, ਸਮਾਰੋਹਾਂ ਦਾ ਆਯੋਜਨ ਕਰਦਾ ਹੈ। ਰਾਸ਼ਟਰੀ ਊਰਜਾ ਸੰਭਾਲ ਦਿਵਸ ਮਨਾਉਣ ...

ਇਹ ਰਾਸ਼ਟਰੀ ਊਰਜਾ ਸੰਭਾਲ ਦਿਵਸ 1991 ਤੋਂ ਹਰ ਸਾਲ 14 ਦਸੰਬਰ ਨੂੰ ਮਨਾਇਆ ਜਾਂਦਾ ਹੈ। ਊਰਜਾ ਕੁਸ਼ਲਤਾ ਬਿਊਰੋ (BEE), ਹਰ ਸਾਲ ਬਿਜਲੀ ਮੰਤਰਾਲਾ ਦੀ ਸਰਪ੍ਰਸਤੀ ਅਧੀਨ, ਸਮਾਰੋਹਾਂ ਦਾ ਆਯੋਜਨ ਕਰਦਾ ਹੈ। ਰਾਸ਼ਟਰੀ ਊਰਜਾ ਸੰਭਾਲ ਦਿਵਸ ਮਨਾਉਣ ਦਾ ਉਦੇਸ਼ ਊਰਜਾ ਕੁਸ਼ਲਤਾ ਅਤੇ ਸੰਭਾਲ ਦੀ ਮਹੱਤਤਾ ਬਾਰੇ ਜਨਤਕ ਜਾਗਰੂਕਤਾ ਪੈਦਾ ਕਰਨਾ ਹੈ।

ਸੰਗੀਤ ਵਿੱਚ ਤਬਦੀਲੀ ਨੂੰ ਪ੍ਰੇਰਿਤ ਕਰਨ ਦੀ ਸ਼ਕਤੀ ਹੈ, ਅਤੇ ਜਿਵੇਂ-ਜਿਵੇਂ ਰਾਸ਼ਟਰੀ ਊਰਜਾ ਸੰਭਾਲ ਦਿਵਸ ਨੇੜੇ ਆ ਰਿਹਾ ਹੈ, ਊਰਜਾ ਕੁਸ਼ਲਤਾ ਬਿਊਰੋ (BEE) ਹੁਣ ਮਾਈਗਵ ਦੇ ਸਹਿਯੋਗ ਨਾਲ ਊਰਜਾ ਸੰਭਾਲ 'ਤੇ ਧਿਆਨ ਕੇਂਦ੍ਰਤ ਕਰ ਰਿਹਾ ਹੈ! ਆਪਣੀ ਸਿਰਜਣਾਤਮਕਤਾ ਨੂੰ ਉਜਾਗਰ ਕਰਨ ਅਤੇ ਸਾਡੀ #MotivationJingleContest ਵਿੱਚ ਸ਼ਾਮਲ ਹੋਣ ਲਈ ਤਿਆਰ ਹੋ ਜਾਓ। ਸਭ ਤੋਂ ਦਿਲਚਸਪ, ਸਭ ਤੋਂ ਪ੍ਰੇਰਣਾਦਾਇਕ ਜਿੰਗਲ ਸਾਂਝਾ ਕਰੋ ਜੋ ਸਾਡੇ ਭਾਈਚਾਰੇ ਨੂੰ ਊਰਜਾ ਦੀ ਬੱਚਤ ਕਰਦੇ ਹੋਏ, ਪੈਰਾਂ ਨੂੰ ਥਿੜਕਣ ਲਈ ਮਜ਼ਬੂਰ ਕਰਨਗੇ।

ਭਾਗ ਕਿਵੇਂ ਲੈਣਾ ਹੈ:
1. ਇੱਕ ਛੋਟੇ ਜਿਹੇ ਜਿੰਗਲ (ਵੱਧ ਤੋਂ ਵੱਧ 60 ਸਕਿੰਟ) ਦੀ ਰਚਨਾ ਕਰੋ ਅਤੇ ਰਿਕਾਰਡ ਕਰੋ ਜੋ ਊਰਜਾ ਦੀ ਸੰਭਾਲ ਦੀ ਮਹੱਤਤਾ ਬਾਰੇ ਪ੍ਰੇਰਿਤ ਅਤੇ ਸਿੱਖਿਆ ਦਿੰਦਾ ਹੈ।
2. ਐਂਟਰੀ ਨੂੰ ਕਿਸੇ ਵੀ ਮੀਡੀਆ ਪਲੇਟਫਾਰਮ ਜਿਵੇਂ ਕਿ SoundCloud, YouTube, Google Drive, Dropbox ਆਦਿ 'ਤੇ ਉੱਚ-ਗੁਣਵੱਤਾ ਵਾਲੀ ਆਡੀਓ ਫਾਈਲ ਵਜੋਂ ਅੱਪਲੋਡ ਕਰੋ, ਅਤੇ ਟਿੱਪਣੀਆਂ ਸੈਕਸ਼ਨ ਵਿੱਚ ਜਨਤਕ ਤੌਰ 'ਤੇ ਪਹੁੰਚਯੋਗ ਲਿੰਕ ਦਰਜ ਕਰੋ। ਸਕ੍ਰਿਪਟ ਨੂੰ PDF ਦਸਤਾਵੇਜ਼ ਦੇ ਰੂਪ ਵਿੱਚ ਵੀ ਜਮ੍ਹਾਂ ਕਰਨ ਦੀ ਲੋੜ ਹੈ।
3. ਪ੍ਰੇਰਣਾ-ਸ਼ਕਤੀ ਨੂੰ ਦੂਰ-ਦੂਰ ਤੱਕ ਫੈਲਾਉਣ ਲਈ #BEEnergyGroove ਦੀ ਵਰਤੋਂ ਕਰਦਿਆਂ ਆਪਣੀ ਰਚਨਾ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕਰੋ!

ਯਾਦ ਰੱਖਣ ਲਈ ਨੁਕਤੇ:
1. ਦਿਲਚਸਪ ਧੁਨਾਂ ਜੋ ਹਰ ਇੱਕ ਨੂੰ ਆਕਰਸ਼ਿਤ ਕਰਨ।
2. ਜਿੰਗਲ ਦੇ ਬੋਲ ਜੋ ਊਰਜਾ-ਬੱਚਤ ਅਭਿਆਸਾਂ ਬਾਰੇ ਪ੍ਰੇਰਿਤ ਅਤੇ ਸਿੱਖਿਅਤ ਕਰਦੇ ਹੋਣ।
3. ਰਚਨਾਤਮਕਤਾ ਜੋ ਤੁਹਾਡੇ ਜਿੰਗਲ ਨੂੰ ਦੂਜਿਆ ਤੋਂ ਵੱਖਰਾ ਦਰਸਾਉਂਦੀ ਹੋਵੇ।

ਪੁਰਸਕਾਰ:
1. ਤਬਦੀਲੀ ਦੀ ਆਵਾਜ਼ ਬਣੋ: ਤੁਹਾਡਾ ਜਿੰਗਲ ਦੂਜਿਆਂ ਨੂੰ ਊਰਜਾ-ਕੁਸ਼ਲ ਆਦਤਾਂ ਨੂੰ ਅਪਣਾਉਣ ਲਈ ਪ੍ਰੇਰਿਤ ਕਰ ਸਕਦਾ ਹੈ।
2. ਸਮਾਜਿਕ ਮਾਨਤਾ: ਜੇਤੂ ਐਂਟਰੀਆਂ ਨੂੰ BEE ਦੇ ਸੋਸ਼ਲ ਮੀਡੀਆ ਪਲੇਟਫਾਰਮਾਂ ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ।

ਇੱਥੇ ਕਲਿੱਕ ਕਰੋ , ਨਿਯਮ ਅਤੇ ਸ਼ਰਤਾਂ ਲਈ। pdf (70.33 KB)

ਇਸ ਟਾਸਕ ਦੇ ਅਧੀਨ ਸਬਮਿਸ਼ਨਾਂ
598
ਕੁੱਲ
0
ਪ੍ਰਵਾਨਿਤ
598
ਸਮੀਖਿਆ ਅਧੀਨ