ਹੋਮ | ਮਾਈਗਵ

ਅਕਸੇਸਿਬਿਲਿਟੀ
ਅਕਸੇਸਿਬਿਲਿਟੀ ਟੂਲ
ਕਲਰ ਅਜਸਟਮੈਂਟ
ਟੈਕਸਟ ਸਾਈਜ਼
ਨੈਵੀਗੇਸ਼ਨ ਅਜਸਟਮੈਂਟ

ਪ੍ਰਧਾਨ ਮੰਤਰੀ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ ਲਈ ਇੱਕ ਮਾਸਕਟ ਡਿਜ਼ਾਈਨ ਕਰੋ ਮੁਕਾਬਲਾ

ਪ੍ਰਧਾਨ ਮੰਤਰੀ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ ਲਈ ਇੱਕ ਮਾਸਕਟ ਡਿਜ਼ਾਈਨ ਕਰੋ ਮੁਕਾਬਲਾ
ਸ਼ੁਰੂ ਕਰਨ ਦੀ ਮਿਤੀ:
Mar 11, 2024
ਆਖਰੀ ਮਿਤੀ:
Mar 15, 2024
18:00 PM IST (GMT +5.30 Hrs)
ਸਬਮਿਸ਼ਨ ਬੰਦ

ਸੂਰਜ ਨੂੰ ਪ੍ਰਾਚੀਨ ਕਾਲ ਤੋਂ ਸਾਡੇ ਧਰਤੀ ਗ੍ਰਹਿ ਲਈ ਜੀਵਨ ਦਾਤਾ ਵਜੋਂ ਪੂਜਿਆ ਜਾਂਦਾ ਰਿਹਾ ਹੈ। ਭਾਰਤ ਕੋਲ ਸੌਰ ਊਰਜਾ ਦੀ ਵਿਸ਼ਾਲ ਸਮਰੱਥਾ ਹੈ। ਪ੍ਰਧਾਨ ਮੰਤਰੀ ਸੂਰਿਆਘਰ: ਮੁਫ਼ਤ ਬਿਜਲੀ ਯੋਜਨਾ ਦਾ ਉਦੇਸ਼ ਹਾਲ ਹੀ ਵਿੱਚ ਸ਼ੁਰੂ ਕੀਤੇ ਗਏ ਰੂਫਟਾਪ ਸੋਲਰ (RTS) ...

ਸੂਰਜ ਨੂੰ ਪ੍ਰਾਚੀਨ ਕਾਲ ਤੋਂ ਸਾਡੇ ਧਰਤੀ ਗ੍ਰਹਿ ਲਈ ਜੀਵਨ ਦਾਤਾ ਵਜੋਂ ਪੂਜਿਆ ਜਾਂਦਾ ਰਿਹਾ ਹੈ। ਭਾਰਤ ਕੋਲ ਸੌਰ ਊਰਜਾ ਦੀ ਵਿਸ਼ਾਲ ਸਮਰੱਥਾ ਹੈ। ਪ੍ਰਧਾਨ ਮੰਤਰੀ ਸੂਰਿਆਘਰ: ਮੁਫ਼ਤ ਬਿਜਲੀ ਯੋਜਨਾ ਦਾ ਉਦੇਸ਼ ਹਾਲ ਹੀ ਵਿੱਚ ਸ਼ੁਰੂ ਕੀਤੇ ਗਏ ਰੂਫਟਾਪ ਸੋਲਰ (RTS) ਪ੍ਰੋਗਰਾਮਰਾਹੀਂ ਸਾਡੇ ਰੋਜ਼ਾਨਾ ਜੀਵਨ ਵਿੱਚ ਸੌਰ ਊਰਜਾ ਦੀ ਵਰਤੋਂ ਨੂੰ ਏਕੀਕ੍ਰਿਤ ਕਰਨਾ ਹੈ। ਇੱਕ ਕਰੋੜ ਘਰਾਂ ਨੂੰ ਕਵਰ ਕਰਨ ਦੇ ਸ਼ੁਰੂਆਤੀ ਟੀਚੇ ਨਾਲ, ਇਹ ਯੋਜਨਾ ਲਾਭਪਾਤਰੀਆਂ ਨੂੰ ਸੋਲਰ ਪੈਨਲਾਂ ਰਾਹੀਂ ਪ੍ਰਤੀ ਮਹੀਨਾ 300 ਯੂਨਿਟ ਬਿਜਲੀ ਪੈਦਾ ਕਰਨ ਦੇ ਯੋਗ ਬਣਾਏਗੀ। ਲਾਭਪਾਤਰੀ ₹78,000 ਤੱਕ ਦੀ ਸਬਸਿਡੀ ਦਾ ਲਾਭ ਵੀ ਲੈ ਸਕਦੇ ਹਨ।

ਇਸ ਯੋਜਨਾ ਨੂੰ ਉਤਸ਼ਾਹਤ ਕਰਦੇ ਹੋਏ, ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ ਹੁਣ ਮਾਈਗਵ ਦੇ ਸਹਿਯੋਗ ਨਾਲ ਨਾਗਰਿਕਾਂ ਜਿੰਨਾਂ ਵਿੱਚ ਇਸ ਯੋਜਨਾ ਦਾ ਚਿਹਰਾ ਬਣਨ ਦੀ ਸਮਰੱਥਾ ਹੈ, ਨੂੰ ਪ੍ਰਧਾਨ ਮੰਤਰੀ ਸੂਰਿਆਘਰ: ਮੁਫ਼ਤ ਬਿਜਲੀ ਯੋਜਨਾ ਲਈ ਇੱਕ ਮਾਸਕਟ ਡਿਜ਼ਾਈਨ ਕਰਨ ਲਈ ਸੱਦਾ ਦਿੰਦਾ ਹੈ। ਮਾਸਕਟ ਵਿੱਚ ਲਾਜ਼ਮੀ ਤੌਰ 'ਤੇ ਸੌਰ ਊਰਜਾ ਅਤੇ ਗ੍ਰੀਨ ਊਰਜਾ ਨੂੰ ਅਪਣਾਉਣ ਦੀ ਮਹੱਤਤਾ ਦਾ ਇੱਕ ਪ੍ਰਭਾਵਸ਼ਾਲੀ ਵਰਣਨ ਹੋਣਾ ਚਾਹੀਦਾ ਹੈ।

ਤਕਨੀਕੀ ਮਾਪਦੰਡ:
1. ਮਾਸਕਟ ਧਿਆਨ ਆਕਰਸ਼ਿਤ ਕਰਨ ਵਾਲਾ ਹੋਣਾ ਚਾਹੀਦਾ ਹੈ ਅਤੇ ਇਸ ਦੇ ਲਾਭਾਂ ਦੇ ਨਾਲ-ਨਾਲ ਇਸ ਨੂੰ ਯੋਜਨਾ ਦੇ ਮਹੱਤਵਪੂਰਨ ਵਿਚਾਰਾਂ ਨੂੰ ਵੀ ਦਰਸਾਉਣਾ ਚਾਹੀਦਾ ਹੈ।
2. ਯੋਜਨਾ ਦੇ ਸਾਰ ਨੂੰ ਵਧੀਆ ਢੰਗ ਨਾਲ ਦਰਸਾਉਣ ਲਈ, ਐਂਟਰੀਆਂ ਦੇ ਨਾਲ ਮਾਸਕਟ ਦਾ ਸੰਖੇਪ ਵੇਰਵਾ ਹੋਣਾ ਚਾਹੀਦਾ ਹੈ।
3. ਐਂਟਰੀਆਂ ਕੇਵਲ ਉੱਚ ਗੁਣਵੱਤਾ ਵਾਲੇ .JPEG ਫਾਰਮੈਟ ਵਿੱਚ ਸਵੀਕਾਰ ਕੀਤੀਆਂ ਜਾਣਗੀਆਂ। ਕਿਸੇ ਹੋਰ ਫਾਰਮੈਟ ਵਿੱਚ ਭੇਜੀਆਂ ਗਈਆਂ ਐਂਟਰੀਆਂ ਨੂੰ ਤੁਰੰਤ ਅਯੋਗ ਕਰਾਰ ਦੇ ਦਿੱਤਾ ਜਾਵੇਗਾ।

ਪੁਰਸਕਾਰ:
4. ਸਰਵਉੱਤਮ ਮਾਸਕਟ ਨੂੰ 15,000 ਰੁਪਏ ਦੇ ਨਗਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ.

ਇੱਥੇ ਕਲਿੱਕ ਕਰੋ ਨਿਯਮ ਅਤੇ ਸ਼ਰਤਾਂ ਲਈ। pdf(120 KB)

ਇਸ ਟਾਸਕ ਦੇ ਅਧੀਨ ਸਬਮਿਸ਼ਨਾਂ
102
ਕੁੱਲ
0
ਪ੍ਰਵਾਨਿਤ
102
ਸਮੀਖਿਆ ਅਧੀਨ
Reset