ਹੋਮ | ਮਾਈਗਵ

ਅਕਸੇਸਿਬਿਲਿਟੀ
ਅਕਸੇਸਿਬਿਲਿਟੀ ਟੂਲ
ਕਲਰ ਅਜਸਟਮੈਂਟ
ਟੈਕਸਟ ਸਾਈਜ਼
ਨੈਵੀਗੇਸ਼ਨ ਅਜਸਟਮੈਂਟ

ਕਾਲੀਨ ਮਾਰਕ ਲੋਗੋ ਡਿਜ਼ਾਈਨ ਮੁਕਾਬਲਾ

ਕਾਲੀਨ ਮਾਰਕ ਲੋਗੋ ਡਿਜ਼ਾਈਨ ਮੁਕਾਬਲਾ
ਸ਼ੁਰੂ ਕਰਨ ਦੀ ਮਿਤੀ:
Dec 27, 2023
ਆਖਰੀ ਮਿਤੀ:
Jan 30, 2024
23:45 PM IST (GMT +5.30 Hrs)
View Result Submission Closed

ਭਾਰਤ ਸਰਕਾਰ ਦੇ ਟੈਕਸਟਾਈਲ ਮੰਤਰਾਲੇ ਦੇ ਵਿਕਾਸ ਕਮਿਸ਼ਨਰ (ਦਸਤਕਾਰੀ) ਦੀ ਸਰਪ੍ਰਸਤੀ ਅਧੀਨ ਸਥਿਤ ਇੰਡੀਅਨ ਇੰਸਟੀਚਿਊਟ ਆਫ਼ ਕਾਰਪੇਟ ਟੈਕਨਾਲੋਜੀ (IICT, ਭਦੋਹੀ) ਹੁਣ ਸੈਂਟਰਲ ਵੂਲ ਡਿਵੈਲਪਮੈਂਟ ਬੋਰਡ ਜੋਧਪੁਰ ਅਤੇ ਮਾਈਗਵ ਦੇ ਸਹਿਯੋਗ ਨਾਲ ...

ਭਾਰਤ ਸਰਕਾਰ ਦੇ ਟੈਕਸਟਾਈਲ ਮੰਤਰਾਲੇ ਦੇ ਵਿਕਾਸ ਕਮਿਸ਼ਨਰ (ਦਸਤਕਾਰੀ) ਦੀ ਸਰਪ੍ਰਸਤੀ ਅਧੀਨ ਸਥਿਤ ਇੰਡੀਅਨ ਇੰਸਟੀਚਿਊਟ ਆਫ਼ ਕਾਰਪੇਟ ਟੈਕਨਾਲੋਜੀ (IICT, ਭਦੋਹੀ) ਹੁਣ ਸੈਂਟਰਲ ਵੂਲ ਡਿਵੈਲਪਮੈਂਟ ਬੋਰਡ ਜੋਧਪੁਰ ਅਤੇ ਮਾਈਗਵ ਦੇ ਸਹਿਯੋਗ ਨਾਲ ਲੋਗੋ ਦੇ ਡਿਜ਼ਾਈਨ ਲਈ ਇੱਕ ਮੁਕਾਬਲੇ ਦੀ ਮੇਜ਼ਬਾਨੀ ਕਰ ਰਿਹਾ ਹੈ, ਜਿਸ ਦਾ ਉਦੇਸ਼ ਭਾਰਤ ਵਿੱਚ ਉੱਨ ਦੇ ਹੱਥ ਨਾਲ ਬਣੇ ਗਲੀਚੇ ਅਤੇ ਕਾਲੀਨਾਂ ਲਈ ਗੁਣਵੱਤਾ ਨੂੰ ਭਰੋਸੇ ਦਾ ਪ੍ਰਤੀਕ ਬਣਾਉਣਾ ਹੈ।

ਇਸ ਮੁਕਾਬਲੇ ਦਾ ਉਦੇਸ਼ ਭਾਰਤੀ ਨਾਗਰਿਕਾਂ ਵਿੱਚ ਸਿਰਜਣਾਤਮਕਤਾ ਅਤੇ ਨਵੀਨਤਾ ਨੂੰ ਉਤਸ਼ਾਹਤ ਕਰਨਾ ਹੈ।

ਇੱਥੇ ਮੁਕਾਬਲੇ ਬਾਰੇ ਕੁਝ ਮੁੱਖ ਵੇਰਵੇ ਹਨ:

ਮੁਕਾਬਲੇ ਦਾ ਥੀਮ: ਭਾਗੀਦਾਰਾਂ ਨੂੰ ਇੱਕ ਲੋਗੋ ਡਿਜ਼ਾਈਨ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ ਜਿਸ ਦਾ ਉਦੇਸ਼ ਭਾਰਤ ਵਿੱਚ ਉੱਨ ਦੇ ਹੱਥ ਨਾਲ ਬਣੇ ਗਲੀਚੇ ਅਤੇ ਕਾਲੀਨਾਂ ਲਈ ਗੁਣਵੱਤਾ ਨੂੰ ਭਰੋਸੇ ਦਾ ਪ੍ਰਤੀਕ ਬਣਾਉਣਾ ਹੈ।

ਲੋਗੋ ਦੀਆਂ ਵਿਸ਼ੇਸ਼ਤਾਵਾਂ:

a. ਲੋਗੋ ਦਾ ਆਕਾਰ 2.5 ਸੈਂਟੀਮੀਟਰ ਅਤੇ 10 ਸੈਂਟੀਮੀਟਰ ਦੇ ਵਿਚਕਾਰ ਹੋਣਾ ਚਾਹੀਦਾ ਹੈ ਅਤੇ ਇਸ ਦੇ ਦੋ ਪ੍ਰਤੀਰੂਪ ਹੋਣੇ ਚਾਹੀਦੇ ਹਨ: ਇੱਕ 80% ਉੱਨ ਤੋਂ ਬਣੇ ਅਤੇ ਇਸ ਤੋਂ ਵੱਧ ਵਾਲੇ ਉਤਪਾਦਾਂ ਲਈ ਅਤੇ ਦੂਜਾ 50% ਉੱਨ ਤੋਂ ਬਣੇ ਅਤੇ ਇਸ ਤੋਂ ਵੱਧ ਵਾਲੇ ਉਤਪਾਦਾਂ ਲਈ।

b. ਚਿੱਤਰ ਦਾ ਫਾਰਮੈਟ PDF ਜਾਂ SVG ਵਿੱਚ ਹੋਣਾ ਚਾਹੀਦਾ ਹੈ।

ਜਮ੍ਹਾਂ ਕਰਨਾ ਅਤੇ ਤਕਨੀਕੀ ਲੋੜਾਂ:

i. ਭਾਗੀਦਾਰਾਂ ਨੂੰ ਲੋਗੋ, ਲਾਜ਼ਮੀ ਤੌਰ 'ਤੇ ਆਪਣੇ ਸੰਕਲਪ ਅਤੇ ਪ੍ਰੇਰਣਾ ਦੇ ਸੰਖੇਪ ਵਰਣਨ ਦੇ ਨਾਲ ਜਮ੍ਹਾਂ ਕਰਨਾ ਚਾਹੀਦਾ ਹੈ।
ii. ਲੋਗੋ ਲਾਜ਼ਮੀ ਤੌਰ 'ਤੇ ਵਿਲੱਖਣ ਅਤੇ ਸ਼ਾਨਦਾਰ ਹੋਣਾ ਚਾਹੀਦਾ ਹੈ
iii. ਹੱਥ ਨਾਲ ਤਿਆਰ ਕੀਤੇ ਡਿਜ਼ਾਈਨ ਦੇ ਨਾਲ ਐਂਟਰੀਆਂ ਅਸਲ ਹੋਣੀਆ ਚਾਹੀਦੀਆ ਹਨ, ਇਹਨਾਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਦੁਆਰਾ ਤਿਆਰ ਨਹੀਂ ਕੀਤਾ ਜਾਣਾ ਚਾਹੀਦਾ।

ਪੁਰਸਕਾਰ/ਇਨਾਮ:

1. ਸਰਵਉੱਤਮ ਲੋਗੋ ਵਾਲੀ ਐਂਟਰੀ ਨੂੰ ₹25,000 ਅਤੇ ਸਰਟੀਫਿਕੇਟ ਦਿੱਤਾ ਜਾਵੇਗਾ।
2. ਹੌਂਸਲਾ ਅਫਜ਼ਾਈ ਇਨਾਮਾਂ ਵਿੱਚ ਦੂਜੇ ਅਤੇ ਤੀਜੇ ਜੇਤੂ ਲਈ ਸਰਟੀਫਿਕੇਟ ਸ਼ਾਮਲ ਹਨ।

ਹੋਰ ਜਾਣਨ ਲਈ ਇੱਥੇ ਕਲਿੱਕ ਕਰੋ www.iict.ac.in

ਇੱਥੇ ਕਲਿੱਕ ਕਰੋ ਨਿਯਮ ਅਤੇ ਸ਼ਰਤਾਂ ਲਈ (PDF 26 KB)

ਇਸ ਟਾਸਕ ਦੇ ਅਧੀਨ ਸਬਮਿਸ਼ਨਾਂ
1139
ਕੁੱਲ
0
ਪ੍ਰਵਾਨਿਤ
1139
ਸਮੀਖਿਆ ਅਧੀਨ