ਹੋਮ | ਮਾਈਗਵ

ਅਕਸੇਸਿਬਿਲਿਟੀ
ਅਕਸੇਸਿਬਿਲਿਟੀ ਟੂਲ
ਕਲਰ ਅਜਸਟਮੈਂਟ
ਟੈਕਸਟ ਸਾਈਜ਼
ਨੈਵੀਗੇਸ਼ਨ ਅਜਸਟਮੈਂਟ

ਨੈਸ਼ਨਲ ਡੈਮ ਸੇਫਟੀ ਅਥਾਰਟੀ (NDSA) ਲਈ ਲੋਗੋ ਡਿਜ਼ਾਈਨ ਮੁਕਾਬਲਾ

ਨੈਸ਼ਨਲ ਡੈਮ ਸੇਫਟੀ ਅਥਾਰਟੀ (NDSA) ਲਈ ਲੋਗੋ ਡਿਜ਼ਾਈਨ ਮੁਕਾਬਲਾ
ਸ਼ੁਰੂ ਕਰਨ ਦੀ ਮਿਤੀ:
Jan 15, 2024
ਆਖਰੀ ਮਿਤੀ:
Feb 14, 2024
23:45 PM IST (GMT +5.30 Hrs)
View Result Submission Closed

ਨੈਸ਼ਨਲ ਡੈਮ ਸੇਫਟੀ ਅਥਾਰਟੀ (NDSA) ਲਈ ਲੋਗੋ ਡਿਜ਼ਾਈਨ ਮੁਕਾਬਲਾ ...

ਨੈਸ਼ਨਲ ਡੈਮ ਸੇਫਟੀ ਅਥਾਰਟੀ (NDSA) ਲਈ ਲੋਗੋ ਡਿਜ਼ਾਈਨ ਮੁਕਾਬਲਾ

ਸਦੀਆਂ ਤੋਂ, ਭਾਰਤ ਨੇ ਡੈਮਾਂ ਦੇ ਵਿਸ਼ਾਲ ਨੈੱਟਵਰਕ ਰਾਹੀਂ ਆਪਣੀਆਂ ਮਾਨਸੂਨ ਨਦੀਆਂ ਦੀ ਵਰਤੋਂ ਕਰਨ ਦੀ ਕਲਾ ਵਿੱਚ ਮੁਹਾਰਤ ਹਾਸਲ ਕੀਤੀ ਹੈ। ਇਹ ਪ੍ਰਭਾਵਸ਼ਾਲੀ ਬਣਾਵਟਾਂ ਮੌਸਮੀ ਮੀਹ ਦੇ ਪਾਣੀ ਨੂੰ ਇਕੱਠਾ ਕਰਦੀਆਂ ਹਨ, ਫਿਰ ਮੀਂਹ ਦੇ ਪਾਣੀ ਨੂੰ ਦੇਸ਼ ਲਈ ਸਾਲ ਭਰ ਜਲ ਜੀਵਨ-ਰੇਖਾ ਵਿੱਚ ਬਦਲ ਦਿੰਦੀਆਂ ਹਨ। ਖੁਰਾਕ ਸੁਰੱਖਿਆ ਨੂੰ ਵਧਾਉਣ ਅਤੇ ਸੋਕੇ ਨਾਲ ਨਜਿੱਠਣ ਤੋਂ ਲੈ ਕੇ ਘਰੇਲੂ ਪੀਣ ਯੋਗ ਪਾਣੀ ਪ੍ਰਦਾਨ ਕਰਨ ਅਤੇ ਉਦਯੋਗਾਂ ਨੂੰ ਬਿਜਲੀ ਦੇਣ ਤੱਕ, ਡੈਮ ਭਾਰਤ ਦੇ ਵਿਕਾਸ ਦਾ ਮੁੱਖ ਆਧਾਰ ਹਨ। ਦੇਸ਼ ਭਰ ਵਿੱਚ ਫੈਲੇ ਹਜ਼ਾਰਾਂ ਵੱਡੇ ਅਤੇ ਛੋਟੇ ਡੈਮ ਵਿਸ਼ਵ ਪੱਧਰ 'ਤੇ ਤੀਜੇ ਸਥਾਨ 'ਤੇ ਹਨ, ਉਨ੍ਹਾਂ ਦੇ ਪ੍ਰਭਾਵ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ। ਇਹ ਕੰਕਰੀਟ ਦੇ ਪ੍ਰਮੁੱਖ ਮਾਰਗ ਭਾਰਤ ਦੀ ਤਰੱਕੀ ਅਤੇ ਖੁਸ਼ਹਾਲੀ ਦੇ ਪ੍ਰਤੀਕ ਵਜੋਂ ਖੜ੍ਹੇ ਹਨ, ਇੱਕ-ਇੱਕ ਬੂੰਦ ਇਸ ਦੀ ਕਿਸਮਤ ਨੂੰ ਆਕਾਰ ਦੇ ਰਹੀ ਹੈ।
ਡੈਮ ਦੀ ਸੁਰੱਖਿਆ ਭਾਰਤ ਵਿੱਚ ਇੱਕ ਵੱਡਾ ਮੁੱਦਾ ਰਿਹਾ ਹੈ, ਵੱਖ-ਵੱਖ ਏਜੰਸੀਆਂ ਅਤੇ ਸੰਸਥਾਵਾਂ ਡੈਮ ਨਿਰਮਾਣ ਅਤੇ ਰੱਖ-ਰਖਾਅ ਦੇ ਵੱਖ-ਵੱਖ ਪਹਿਲੂਆਂ ਦਾ ਪ੍ਰਬੰਧਨ ਕਰਦੀਆਂ ਹਨ। ਇਸ ਦੇ ਹੱਲ ਲਈ, ਕੇਂਦਰ ਸਰਕਾਰ ਨੇ ਕੇਂਦਰੀ ਡੈਮ ਸੁਰੱਖਿਆ ਸੰਸਥਾ ਦੀ ਸਥਾਪਨਾ ਕੀਤੀ ਹੈ ਅਤੇ ਏਕੀਕ੍ਰਿਤ ਡੈਮ ਸੁਰੱਖਿਆ ਪ੍ਰਬੰਧਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਮੌਜੂਦਾ ਅਭਿਆਸਾਂ ਦੀ ਸਮੀਖਿਆ ਕਰਨ ਅਤੇ ਡੈਮ ਸੁਰੱਖਿਆ ਲਈ ਇੱਕ ਏਕੀਕ੍ਰਿਤ ਪ੍ਰਕਿਰਿਆ ਵਿਕਸਿਤ ਕਰਨ ਲਈ 1982 ਵਿੱਚ ਇੱਕ ਸਥਾਈ ਕਮੇਟੀ ਵੀ ਬਣਾਈ ਗਈ ਸੀ। ਇਸ ਦੇ ਨਤੀਜੇ ਵਜੋਂ ਡੈਮ ਸੇਫਟੀ ਐਕਟ, 2021 ਆਇਆ ਸੀ, ਜਿਸ ਨੇ ਭਾਰਤ ਵਿੱਚ ਡੈਮ ਸੁਰੱਖਿਆ ਦੇ ਰੱਖ-ਰਖਾਅ ਲਈ ਨੈਸ਼ਨਲ ਡੈਮ ਸੇਫਟੀ ਅਥਾਰਟੀ (NDSA) ਦੀ ਸਥਾਪਨਾ ਕੀਤੀ। ਇਹ ਯਤਨ ਭਾਰਤ ਦੇ ਡੈਮਾਂ ਦੇ ਵਿਸ਼ਾਲ ਨੈੱਟਵਰਕ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਰੂਰੀ ਹਨ, ਜੋ ਸਿੰਚਾਈ, ਬਿਜਲੀ ਉਤਪਾਦਨ ਅਤੇ ਹੜ੍ਹ ਨਿਯੰਤ੍ਰਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ।

ਨੈਸ਼ਨਲ ਡੈਮ ਸੇਫਟੀ ਅਥਾਰਟੀ, ਜਲ ਸਰੋਤ ਵਿਭਾਗ, RD ਤੇ GR ਮਾਈਗਵ ਦੇ ਸਹਿਯੋਗ ਨਾਲ ਭਾਰਤ ਦੇ ਨਾਗਰਿਕਾਂ ਨੂੰ ਅਥਾਰਟੀ ਦੁਆਰਾ ਸੌਂਪੇ ਗਏ ਆਦੇਸ਼ ਦੇ ਅਨੁਰੂਪ, ਇਸ ਅਥਾਰਟੀ ਲਈ ਇੱਕ ਉਚਿਤ ਲੋਗੋ ਡਿਜ਼ਾਈਨ ਕਰਨ ਲਈ ਸੱਦਾ ਦੇ ਰਹੀ ਹੈ। ਲੋਗੋ ਡਿਜ਼ਾਈਨ ਕਰਨ ਦੇ ਮੁਕਾਬਲੇ ਦਾ ਉਦੇਸ਼ ਸਿਰਜਨਾਤਮਕ ਮਾਧਿਅਮਾਂ ਰਾਹੀਂ ਭਾਰਤ ਦੇ ਨਾਗਰਿਕਾਂ ਤੱਕ ਪਹੁੰਚ ਕਰਨਾ ਹੈ ਅਤੇ ਵੱਡੇ ਪੱਧਰ 'ਤੇ ਜਨਤਕ ਭਾਗੀਦਾਰੀ ਨਾਲ ਨੈਸ਼ਨਲ ਡੈਮ ਸੇਫਟੀ ਅਥਾਰਟੀ ਬਾਰੇ ਜਾਗਰੂਕਤਾ ਪੈਦਾ ਕਰਨ ਕਰਨਾ ਹੈ।

ਲੋਗੋ ਦਾ ਥੀਮ
1. ਲੋਗੋ ਦਾ ਟੀਚਾ ਇੱਕ ਪ੍ਰਭਾਵਸ਼ਾਲੀ ਅਤੇ ਪਛਾਣਨਯੋਗ ਵਿਜ਼ੂਅਲ ਪਛਾਣ ਸਥਾਪਤ ਕਰਨਾ ਹੈ। ਇਹ ਵੱਕਾਰੀ ਨੈਸ਼ਨਲ ਡੈਮ ਸੇਫਟੀ ਅਥਾਰਟੀ ਦੇ ਉਦੇਸ਼ ਨੂੰ ਸੰਖੇਪ ਦਰਸਾਉਂਦਾ ਹੋਣਾ ਚਾਹੀਦਾ ਹੈ।
2. ਲੋਗੋ ਨੂੰ ਤਰਜੀਹੀ ਤੌਰ 'ਤੇ ਨੈਸ਼ਨਲ ਡੈਮ ਸੇਫਟੀ ਅਥਾਰਟੀ ਦੇ ਪ੍ਰਮੁੱਖ ਕਾਰਜਾਂ ਅਤੇ ਉਦੇਸ਼ਾਂ ਨੂੰ ਦਰਸਾਉਣਾ ਚਾਹੀਦਾ ਹੈ।
3. ਲੋਗੋ ਬਹੁਪੱਖੀ/ਆਕਰਸ਼ਕ ਅਤੇ ਸਕੇਲੇਬਲ/ਯਥਾਰਥਵਾਦੀ ਹੋਣਾ ਚਾਹੀਦਾ ਹੈ ਤਾਂ ਜੋ ਇਸ ਨੂੰ ਸੰਸਥਾ ਦੇ ਸੰਦੇਸ਼ ਅਤੇ ਪ੍ਰਭਾਵ ਨੂੰ ਵਧਾਉਣ ਲਈ ਪ੍ਰਭਾਵਸ਼ਾਲੀ ਢੰਗ ਨਾਲ ਵਰਤਿਆ ਜਾ ਸਕੇ।
4. ਲੋਗੋ ਨੂੰ ਵੈੱਬਸਾਈਟਾਂ/ਸੋਸ਼ਲ ਮੀਡੀਆ ਜਿਵੇਂ ਕਿ Twitter/Facebook, ਪ੍ਰੈਸ ਰਿਲੀਜ਼ਾਂ ਅਤੇ ਪ੍ਰਿੰਟ ਕਰਨ ਯੋਗ ਜਿਵੇਂ ਕਿ ਸਟੇਸ਼ਨਰੀ, ਸਾਈਨੇਜ, ਲੇਬਲ ਆਦਿ, ਮੈਗਜ਼ੀਨ, ਇਸ਼ਤਿਹਾਰ, ਹੋਲਡਿੰਗਜ਼, ਸਟੈਂਡ, ਪੋਸਟਰ, ਬਰੋਸ਼ਰ, ਕਿਤਾਬਚੇ, ਪੈਂਫਲੈਟ, ਯਾਦਗਾਰ ਅਤੇ ਹੋਰ ਪ੍ਰਚਾਰ ਅਤੇ ਮਾਰਕੀਟਿੰਗ ਸਮੱਗਰੀ 'ਤੇ ਉਪਯੋਗੀ ਹੋਣਾ ਚਾਹੀਦਾ ਹੈ ਤਾਂ ਜੋ ਨੈਸ਼ਨਲ ਡੈਮ ਸੇਫਟੀ ਅਥਾਰਟੀ ਨੂੰ ਉਤਸ਼ਾਹਤ ਕੀਤਾ ਜਾ ਸਕੇ।
5. ਜੇਤੂ ਨੂੰ ਡਿਜ਼ਾਈਨ ਕੀਤੇ ਲੋਗੋ ਦੀ ਅਸਲ ਓਪਨ-ਸੋਰਸ ਫਾਈਲ ਪ੍ਰਦਾਨ ਕਰਨੀ ਚਾਹੀਦੀ ਹੈ।
6. ਲੋਗੋ ਨੂੰ ਸਪੱਸ਼ਟ ਤੌਰ 'ਤੇ ਦਿਖਾਈ ਦੇਣਾ ਚਾਹੀਦਾ ਹੈ ਜਦੋਂ ਸਕ੍ਰੀਨ ਦੇ (ਪਿਕਸਲੇਟਿਡ ਜਾਂ ਬਿਟ-ਮੈਪ ਨਹੀਂ ਕੀਤਾ ਗਿਆ) 100% 'ਤੇ ਦੇਖਿਆ ਜਾਂਦਾ ਹੈ।
7. ਐਂਟਰੀਆਂ ਨੂੰ ਕੰਪਰੈੱਸਡ ਜਾਂ ਸੈਲਫ-ਐਕਸਟ੍ਰੈਕਟ ਹੋਣ ਵਾਲੇ ਫਾਰਮੈਟ ਵਿੱਚ ਜਮ੍ਹਾਂ ਨਹੀਂ ਕੀਤਾ ਜਾਣਾ ਚਾਹੀਦਾ।
8. ਲੋਗੋ ਡਿਜ਼ਾਈਨ ਨੂੰ ਛਾਪਿਆ ਜਾਂ ਵਾਟਰਮਾਰਕ ਨਹੀਂ ਕੀਤਾ ਜਾਣਾ ਚਾਹੀਦਾ।
9. ਸਾਰੇ ਫੌਂਟਾਂ ਨੂੰ ਆਊਟਲਾਈਨ/ਕਰਵ ਵਿੱਚ ਬਦਲਿਆ ਜਾਣਾ ਚਾਹੀਦਾ ਹੈ।
10. ਲੋਗੋ ਡਿਜ਼ਾਈਨ ਵਿੱਚ ਵਰਤਿਆ ਗਿਆ ਟੇਕਸ ਕੇਵਲ ਹਿੰਦੀ/ਅੰਗਰੇਜ਼ੀ ਵਿੱਚ ਹੋਣਾ ਚਾਹੀਦਾ ਹੈ।
11. ਭਾਗੀਦਾਰਾਂ ਨੂੰ ਨੈਸ਼ਨਲ ਡੈਮ ਸੇਫਟੀ ਅਥਾਰਟੀ ਦੇ ਉਦੇਸ਼ ਦੇ ਸੰਬੰਧ ਵਿੱਚ ਡਿਜ਼ਾਈਨ ਕੀਤੇ ਲੋਗੋ ਦੀ ਉਚਿਤਤਾ ਨੂੰ (ਸੰਖੇਪ ਵਿੱਚ) ਸਮਝਾਉਣ ਵਾਲਾ ਇੱਕ ਨੋਟ ਵੀ ਨਾਲ ਸ਼ਾਮਿਲ ਚਾਹੀਦਾ ਹੈ।

ਤਕਨੀਕੀ ਮਾਪਦੰਡ:
1. ਤਰਜੀਹੀ ਫਾਇਲ ਫਾਰਮੈਟ: jpg, png.
2. ਵੱਧ ਤੋਂ ਵੱਧ ਮਾਪ: 1000 x 1000 ਪਿਕਸਲ
3. ਲੋਗੋ ਨੂੰ ਡਿਜੀਟਲ ਪਲੇਟਫਾਰਮ 'ਤੇ ਡਿਜ਼ਾਈਨ ਕੀਤਾ ਜਾਣਾ ਚਾਹੀਦਾ ਹੈ।
4. ਜ਼ਰੂਰੀ ਸੰਪਾਦਨ: ਇੱਕ ਫੁੱਲ-ਕਲਰ ਵਰਜਨ ਅਤੇ ਇੱਕ ਬਲੈਕ-ਅਤੇ-ਵ੍ਹਾਈਟ ਵਰਜਨ।
5. ਬੇਨਤੀ ਕੀਤੇ ਜਾਣ 'ਤੇ ਭਾਗੀਦਾਰਾਂ ਨੂੰ ਓਪਨ ਫਾਈਲਾਂ/ਵੈਕਟਰ ਫਾਰਮੈਟ (AI, EPS, ਆਦਿ) ਪ੍ਰਦਾਨ ਕਰਨੇ ਲਾਜ਼ਮੀ ਹੋਣਗੇ;

ਮੁਲਾਂਕਣ ਮਾਪਦੰਡ:
1. ਐਂਟਰੀਆਂ ਦਾ ਮੁਲਾਂਕਣ ਸਿਰਜਣਾਤਮਕਤਾ, ਮੌਲਿਕਤਾ, ਰਚਨਾ, ਤਕਨੀਕੀ ਉੱਤਮਤਾ, ਸਰਲਤਾ, ਕਲਾਤਮਕ ਯੋਗਤਾ ਅਤੇ ਵਿਜ਼ੂਅਲ ਪ੍ਰਭਾਵ ਦੇ ਤੱਤਾਂ ਦੇ ਅਧਾਰ ਤੇ ਕੀਤਾ ਜਾਵੇਗਾ ਅਤੇ ਉਹ ਨੈਸ਼ਨਲ ਡੈਮ ਸੇਫਟੀ ਅਥਾਰਟੀ ਦੇ ਥੀਮ ਨੂੰ ਕਿੰਨੀ ਚੰਗੀ ਤਰ੍ਹਾਂ ਦਰਸਾਉਂਦੇ ਹਨ।
2. ਅਨੁਕੂਲਤਾ / ਵਿਹਾਰਕਤਾ: ਪ੍ਰੋਜੈਕਟ ਲਈ ਲੋਗੋ ਦੀ ਵਰਤੋਂ ਵੱਖ-ਵੱਖ ਮਾਧਿਅਮਾਂ ਅਤੇ ਸਰੋਤਾਂ (ਵੈਬਸਾਈਟ, ਈਮੇਲ, ਨਾਲੈੱਜ ਪ੍ਰੋਡਕਟ, ਸੋਸ਼ਲ ਮੀਡੀਆ, ਸਟੇਸ਼ਨਰੀ, ਬੈਨਰ, ਬਰੋਸ਼ਰ, ਆਦਿ) ਵਿੱਚ ਕੀਤੀ ਜਾਏਗੀ।
3. ਸਕੇਲੇਬਿਲਟੀ: ਪੜ੍ਹਨਯੋਗਤਾ ਅਤੇ ਪਰਿਵਰਤਨਸ਼ੀਲ ਆਕਾਰ 'ਤੇ ਪ੍ਰਭਾਵ ਮਹੱਤਵਪੂਰਨ ਮਾਪਦੰਡ ਹਨ।
4. ਨਵੀਨਤਾ: ਡਿਜ਼ਾਈਨ ਦੇ ਰਚਨਾਤਮਕ ਤੱਤ ਕੀ ਹਨ ਅਤੇ ਕਲਾਕਾਰ ਡਿਜ਼ਾਈਨ ਵਿੱਚ ਰਚਨਾਤਮਕਤਾ ਅਤੇ ਮੌਲਿਕਤਾ ਦੀ ਕਿੰਨੀ ਚੰਗੀ ਤਰ੍ਹਾਂ ਵਰਤੋਂ ਕਰਨ ਦੇ ਯੋਗ ਹੈ।
5. ਵਿਸ਼ੇ ਦੀ ਪ੍ਰਸੰਗਿਕਤਾ: ਡਿਜ਼ਾਈਨ ਨੂੰ ਅਥਾਰਟੀ ਦੇ ਉਦੇਸ਼ਾਂ ਨਾਲ ਸੰਬੰਧਿਤ ਸੰਦੇਸ਼ ਦੇਣ ਵਾਲਾ ਹੋਣਾ ਚਾਹੀਦਾ ਹੈ।

ਪੁਰਸਕਾਰ:
ਚੋਣ ਹੋਣ ਤੋਂ ਬਾਅਦ, ਪ੍ਰਵਾਨਗੀ ਮਿਲਣ ਤੇ ਜੇਤੂ ਐਂਟਰੀ ਨੂੰ 25,000/- ਰੁਪਏ (ਰੁਪਏ ਪੱਚੀ ਹਜ਼ਾਰ ਸਿਰਫ) ਅਤੇ ਇੱਕ ਸਰਟੀਫਿਕੇਟ , NDSA, ਜਲ ਸ਼ਕਤੀ ਮੰਤਰਾਲੇ, ਜਲ ਸਰੋਤ ਵਿਭਾਗ, RD ਅਤੇ GR ਵੱਲੋਂ ਦੇ ਕੇ ਸਨਮਾਨਿਤ ਕੀਤਾ ਜਾਵੇਗਾ।

ਭਾਗੀਦਾਰ, NDSA ਅਤੇ ਇਸ ਦੇ ਕਾਰਜਾਂ ਬਾਰੇ ਹੋਰ ਜਾਣਨ ਲਈ, ਡੈਮ ਸੇਫਟੀ ਐਕਟ, 2021 'ਤੇ ਉਪਲਬਧ ਜਾਣਕਾਰੀ ਇਸ ਲਿੰਕ ਤੇ ਦੇਖ ਸਕਦੇ ਹਨ - https://jalshakti-dowr.gov.in/acts.

ਇੱਥੇ ਕਲਿੱਕ ਕਰੋ ਵਿਸਤ੍ਰਿਤ ਨਿਯਮ ਅਤੇ ਸ਼ਰਤਾਂ ਲਈ (PDF 58.3 KB)

ਇਸ ਟਾਸਕ ਦੇ ਅਧੀਨ ਸਬਮਿਸ਼ਨਾਂ
863
ਕੁੱਲ
0
ਪ੍ਰਵਾਨਿਤ
863
ਸਮੀਖਿਆ ਅਧੀਨ
Reset