ਹੋਮ | ਮਾਈਗਵ

ਅਕਸੇਸਿਬਿਲਿਟੀ
ਅਕਸੇਸਿਬਿਲਿਟੀ ਟੂਲ
ਕਲਰ ਅਜਸਟਮੈਂਟ
ਟੈਕਸਟ ਸਾਈਜ਼
ਨੈਵੀਗੇਸ਼ਨ ਅਜਸਟਮੈਂਟ

ਨੈਸ਼ਨਲ ਬੁੱਕ ਪ੍ਰੋਮੋਸ਼ਨ ਪਾਲਿਸੀ ਦਾ ਖਰੜਾ ਤਿਆਰ ਕਰਨ ਲਈ ਆਪਣੇ ਵਿਚਾਰ ਸਾਂਝੇ ਕਰੋ

ਨੈਸ਼ਨਲ ਬੁੱਕ ਪ੍ਰੋਮੋਸ਼ਨ ਪਾਲਿਸੀ ਦਾ ਖਰੜਾ ਤਿਆਰ ਕਰਨ ਲਈ ਆਪਣੇ ਵਿਚਾਰ ਸਾਂਝੇ ਕਰੋ
ਸ਼ੁਰੂ ਕਰਨ ਦੀ ਮਿਤੀ:
Dec 18, 2023
ਆਖਰੀ ਮਿਤੀ:
Jan 01, 2024
23:45 PM IST (GMT +5.30 Hrs)
Submission Closed

ਨੈਸ਼ਨਲ ਬੁੱਕ ਪ੍ਰਮੋਸ਼ਨ ਪਾਲਿਸੀ (NBPP) ਦਾ ਖਰੜਾ ਸਿੱਖਿਆ ਮੰਤਰਾਲੇ ਦੇ ਉੱਚ ਸਿੱਖਿਆ ਵਿਭਾਗ ਦੀ ਸਰਪ੍ਰਸਤੀ ਹੇਠ ਤਿਆਰ ਕੀਤਾ ਗਿਆ ਹੈ। ਇਹ ਕਿਤਾਬਾਂ ਪੜ੍ਹਨ ਤੋਂ ਜਾਣਕਾਰੀ ਦੀ ਜਾਗਰੂਕਤਾ ਨਾਲ ਭਰਪੂਰ, ਇੱਕ ਗਿਆਨਵਾਨ ਸਮਾਜ ਦੀ ਕਲਪਨਾ ਕਰਦਾ ਹੈ ...

ਨੈਸ਼ਨਲ ਬੁੱਕ ਪ੍ਰਮੋਸ਼ਨ ਪਾਲਿਸੀ (NBPP) ਦਾ ਖਰੜਾ ਸਿੱਖਿਆ ਮੰਤਰਾਲੇ ਦੇ ਉੱਚ ਸਿੱਖਿਆ ਵਿਭਾਗ ਦੀ ਸਰਪ੍ਰਸਤੀ ਹੇਠ ਤਿਆਰ ਕੀਤਾ ਗਿਆ ਹੈ। ਇਹ ਕਿਤਾਬਾਂ ਪੜ੍ਹਨ ਤੋਂ ਜਾਣਕਾਰੀ ਦੀ ਜਾਗਰੂਕਤਾ ਨਾਲ ਭਰਪੂਰ, ਇੱਕ ਗਿਆਨਵਾਨ ਸਮਾਜ ਦੀ ਕਲਪਨਾ ਕਰਦਾ ਹੈ। NBPP ਦਾ ਵਿਆਪਕ ਵਿਸ਼ਾ 'ਸਾਰਿਆਂ ਲਈ ਕਿਤਾਬਾਂ: ਉਪਲਬਧਤਾ, ਪਹੁੰਚਯੋਗਤਾ, ਗੁਣਵੱਤਾ ਅਤੇ ਪਾਠਕਾਂ ਦੀ ਗਿਣਤੀ ਵਿੱਚ ਸੁਧਾਰ' ਹੈ। ਇਸ ਪਾਲਿਸੀ ਦਾ ਉਦੇਸ਼ ਹੈ:

1) ਕਿਤਾਬਾਂ ਦੀ ਢੁੱਕਵੀਂ ਪੂਰਤੀ ਨੂੰ ਯਕੀਨੀ ਬਣਾਉਣਾ ਜੋ ਸਮਾਜ ਦੇ ਸਾਰੇ ਵਰਗਾਂ ਅਤੇ ਸਾਰੇ ਉਮਰ ਸਮੂਹਾਂ ਦੀਆਂ ਲੋੜਾਂ ਅਤੇ ਹਿੱਤਾਂ ਨੂੰ ਪੂਰਾ ਕਰਦੀਆਂ ਹਨ, ਜਿਸ ਵਿੱਚ ਪ੍ਰਿੰਟ ਅਸਮਰੱਥਤਾ ਵਾਲੇ ਵਿਅਕਤੀ ਅਤੇ ਹੋਰ ਅਸਮਰੱਥ ਵਿਅਕਤੀ ਸ਼ਾਮਲ ਹਨ।
2) ਇਹ ਯਕੀਨੀ ਬਣਾਇਆ ਜਾਵੇ ਕਿ ਕਿਤਾਬਾਂ ਦੇਸ਼ ਭਰ ਦੇ ਪਾਠਕਾਂ ਲਈ ਪਹੁੰਚਯੋਗ ਅਤੇ ਕਿਫਾਇਤੀ ਹੋਣ, ਜਿਸ ਵਿੱਚ ਵਾਂਝੇ ਅਤੇ ਪੇਂਡੂ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਰਹਿਣ ਵਾਲੇ ਲੋਕ ਵੀ ਸ਼ਾਮਲ ਹਨ।
3) ਸਾਰੇ ਉਮਰ ਸਮੂਹਾਂ ਦੇ ਲੋਕਾਂ ਵਿੱਚ ਪਾਠਕਾਂ ਦੀ ਗਿਣਤੀ ਵਿੱਚ ਵਾਧਾ ਕਰਨਾ, ਖਾਸ ਕਰਕੇ ਉਹਨਾਂ ਵਿਅਕਤੀਆਂ ਅਤੇ ਸਮੂਹਾਂ ਵਿੱਚ ਜਿੰਨ੍ਹਾਂ ਤੱਕ, ਹੁਣ ਤੱਕ ਪਹੁੰਚ ਨਹੀਂ ਕੀਤੀ ਗਈ ਸੀ।

ਪਾਰਦਰਸ਼ਤਾ ਅਤੇ ਸ਼ਮੂਲੀਅਤ ਪ੍ਰਤੀ ਸਾਡੀ ਵਚਨਬੱਧਤਾ ਦੇ ਹਿੱਸੇ ਵਜੋਂ, ਸਿੱਖਿਆ ਮੰਤਰਾਲੇ ਦਾ ਉੱਚ ਸਿੱਖਿਆ ਵਿਭਾਗ ਮਾਈਗਵ ਦੇ ਸਹਿਯੋਗ ਨਾਲ ਲੋਕਾਂ ਨੂੰ ਨੈਸ਼ਨਲ ਬੁੱਕ ਪ੍ਰਮੋਸ਼ਨ ਪਾਲਿਸੀ 'ਤੇ ਆਪਣੇ ਕੀਮਤੀ ਸੁਝਾਅ ਅਤੇ ਜਾਣਕਾਰੀ ਵਿੱਚ ਯੋਗਦਾਨ ਪਾਉਣ ਲਈ ਸੱਦਾ ਦੇ ਰਿਹਾ ਹੈ। ਇਸ ਲਈ ਨਾਗਰਿਕਾਂ ਨੂੰ ਇਹ ਸੱਦਾ ਦਿੱਤਾ ਜਾਂਦਾ ਹੈ:
1. ਪਾਲਿਸੀ ਦੇ ਵਿਸ਼ੇਸ਼ ਭਾਗਾਂ ਬਾਰੇ ਸੂਝ ਪ੍ਰਦਾਨ ਕਰੋ।
2. ਪਾਲਿਸੀ ਦੇ ਸੰਭਾਵਿਤ ਪ੍ਰਭਾਵ ਨਾਲ ਸਬੰਧਿਤ ਮੁੱਦਿਆਂ ਨੂੰ ਸਾਂਝਾ ਕਰੋ।
3. ਸੁਧਾਰਾਂ ਜਾਂ ਵਿਕਲਪਕ ਦ੍ਰਿਸ਼ਟੀਕੋਣਾਂ ਦਾ ਸੁਝਾਅ ਦਿਓ।

ਤਕਨੀਕੀ ਮਾਪਦੰਡ:
ਨਾਗਰਿਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਹੇਠਾਂ ਦਿੱਤੇ ਫਾਰਮੈਟ ਵਿੱਚ (PDF ਫਾਈਲ ਵਿੱਚ) ਆਪਣੇ ਸੁਝਾਅ ਸਾਂਝੇ ਕਰਨ:
ਲੜ੍ਹੀ ਨੰਬਰ | ਪਾਲਿਸੀ ਦਾ ਸੈਕਸ਼ਨ | ਸੰਬੰਧਿਤ ਟਿੱਪਣੀ/ਸੁਝਾਅ

ਇੱਥੇ ਕਲਿੱਕ ਕਰੋ ਡਰਾਫਟ ਪਾਲਿਸੀ ਨੂੰ ਪੜ੍ਹਨ ਲਈ

ਅਸੀਂ ਤੁਹਾਡੀ ਸੂਝ-ਬੂਝ ਬਾਰੇ ਜਾਣਨ ਅਤੇ ਅਜਿਹੀਆਂ ਨੀਤੀਆਂ ਬਣਾਉਣ ਲਈ ਮਿਲ ਕੇ ਕੰਮ ਕਰਨ ਦੀ ਉਮੀਦ ਕਰਦੇ ਹਾਂ ਜੋ ਸਾਡੇ ਵਿਭਿੰਨ ਭਾਈਚਾਰੇ ਦੀਆਂ ਲੋੜਾਂ ਅਤੇ ਇੱਛਾਵਾਂ ਨੂੰ ਸੱਚਮੁੱਚ ਦਰਸਾਉਂਦੀਆਂ ਹਨ। ਅਸੀਂ ਤੁਹਾਨੂੰ ਇਸ ਮਿਤੀ ਤੋਂ ਪਹਿਲਾਂ ਆਪਣੇ ਵਿਚਾਰਾਂ ਵਿੱਚ ਯੋਗਦਾਨ ਪਾਉਣ ਲਈ ਕੁਝ ਕੀਮਤੀ ਪਲ ਕੱਢਣ ਲਈ ਉਤਸ਼ਾਹਤ ਕਰਦੇ ਹਾਂ।

ਇੱਥੇ ਕਲਿੱਕ ਕਰੋ ਨਿਯਮ ਅਤੇ ਸ਼ਰਤਾਂ ਨੂੰ ਪੜ੍ਹਨ ਲਈ। (PDF: 101 KB)

ਇਸ ਟਾਸਕ ਦੇ ਅਧੀਨ ਸਬਮਿਸ਼ਨਾਂ
580
ਕੁੱਲ
0
ਪ੍ਰਵਾਨਿਤ
580
ਸਮੀਖਿਆ ਅਧੀਨ
Reset