ਹੋਮ | ਮਾਈਗਵ

ਅਕਸੇਸਿਬਿਲਿਟੀ
ਅਕਸੇਸਿਬਿਲਿਟੀ ਟੂਲ
ਕਲਰ ਅਜਸਟਮੈਂਟ
ਟੈਕਸਟ ਸਾਈਜ਼
ਨੈਵੀਗੇਸ਼ਨ ਅਜਸਟਮੈਂਟ

ਵੈਟਲੈਂਡਜ਼ ਅਤੇ ਹਿਊਮਨ ਵੈੱਲ-ਬੀਇੰਗ ਸਲੋਗਨ ਮੁਕਾਬਲਾ

ਸ਼ੁਰੂ ਕਰਨ ਦੀ ਮਿਤੀ:
Dec 22, 2023
ਆਖਰੀ ਮਿਤੀ:
Jan 21, 2024
18:15 PM IST (GMT +5.30 Hrs)
View Result Submission Closed

ਵਿਸ਼ਵ ਜਲਗਾਹ ਦਿਵਸ ਹਰ ਸਾਲ 2 ਫਰਵਰੀ ਨੂੰ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ। ਇਹ ਲੋਕਾਂ ਅਤੇ ਸਾਡੇ ਧਰਤੀ ਗ੍ਰਹਿ ਲਈ ਜਲਗਾਹਾਂ ਦੀ ਮਹੱਤਵਪੂਰਣ ਭੂਮਿਕਾ ਬਾਰੇ ਵਿਸ਼ਵ-ਵਿਆਪੀ ਜਾਗਰੂਕਤਾ ਨੂੰ ਵਧਾਉਣ ਲਈ ਮਨਾਇਆ ਜਾਂਦਾ ਹੈ। ਇਹ ਦਿਨ 2 ਫਰਵਰੀ, 1971 ਨੂੰ ...

ਵਿਸ਼ਵ ਜਲਗਾਹ ਦਿਵਸ ਹਰ ਸਾਲ 2 ਫਰਵਰੀ ਨੂੰ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ। ਇਹ ਲੋਕਾਂ ਅਤੇ ਸਾਡੇ ਧਰਤੀ ਗ੍ਰਹਿ ਲਈ ਜਲਗਾਹਾਂ ਦੀ ਮਹੱਤਵਪੂਰਣ ਭੂਮਿਕਾ ਬਾਰੇ ਵਿਸ਼ਵ-ਵਿਆਪੀ ਜਾਗਰੂਕਤਾ ਨੂੰ ਵਧਾਉਣ ਲਈ ਮਨਾਇਆ ਜਾਂਦਾ ਹੈ। ਇਹ ਦਿਨ 2 ਫਰਵਰੀ, 1971 ਨੂੰ ਈਰਾਨ ਦੇ ਰਾਮਸਰ ਸ਼ਹਿਰ ਵਿੱਚ ਜਲਗਾਹਾਂ ਬਾਰੇ ਸਮਝੋਤੇ ਨੂੰ ਅਪਣਾਉਣ ਦੀ ਮਿਤੀ ਨੂੰ ਵੀ ਦਰਸਾਉਂਦਾ ਹੈ। ਇਸ ਸਾਲ ਵਿਸ਼ਵ ਜਲਗਾਹ ਦਿਵਸ ਦਾ ਥੀਮ ਜਲਗਾਹਾਂ ਅਤੇ ਮਨੁੱਖੀ ਭਲਾਈ ਹੈ, ਜੋ ਮਨੁੱਖੀ ਭਲਾਈ ਲਈ ਜਲਗਾਹਾਂ ਦੀ ਸਾਂਭ-ਸੰਭਾਲ ਅਤੇ ਟਿਕਾਊ ਉਪਯੋਗ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ।

ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਤਬਦੀਲੀ ਮੰਤਰਾਲਾ ਹੁਣ ਮਾਈਗਵ ਦੇ ਸਹਿਯੋਗ ਨਾਲ ਵੈਟਲੈਂਡਜ਼ ਅਤੇ ਹਿਊਮਨ ਵੈੱਲ-ਬੀਇੰਗ ਸਲੋਗਨ ਮੁਕਾਬਲਾਆਯੋਜਨ ਕਰ ਰਿਹਾ ਹੈ। ਇਹ ਗਤੀਵਿਧੀ ਦੇਸ਼ ਦੇ ਨਾਗਰਿਕਾਂ, ਖਾਸ ਕਰਕੇ ਵਿਦਿਆਰਥੀਆਂ ਨੂੰ ਜਲਗਾਹਾਂ ਦੀ ਸਾਂਭ-ਸੰਭਾਲ ਬਾਰੇ ਜਾਗਰੂਕਤਾ ਪੈਦਾ ਕਰੇਗੀ ਅਤੇ ਉਤਸ਼ਾਹਤ ਕਰੇਗੀ।

ਭਾਗੀਦਾਰਾਂ ਨੂੰ ਵੈਟਲੈਂਡਜ਼ ਲਈ ਹਿੰਦੀ/ਅੰਗਰੇਜ਼ੀ ਵਿੱਚ ਵੱਧ ਤੋਂ ਵੱਧ 30 ਸ਼ਬਦਾਂ ਦਾ ਸਲੋਗਨ ਪ੍ਰਦਾਨ ਕਰਨਾ ਲਾਜ਼ਮੀ ਹੈ।

ਪੁਰਸਕਾਰ:

ਸਰਟੀਫਿਕੇਟ ਅਤੇ ਇਨਾਮ ਨਿਮਨਲਿਖਤ ਅਨੁਸਾਰ ਹਨ।
1. ਜੇਤੂ ਲਈ ਇਨਾਮ: 10,000/- ਰੁਪਏ
2.ਦੂਜੇ ਜੇਤੂ ਲਈ ਇਨਾਮ: 5,000/- ਰੁਪਏ
3. ਤੀਜੇ ਜੇਤੂ ਲਈ ਇਨਾਮ: 3,000/- ਰੁਪਏ
4. ਹੌਂਸਲਾ ਅਫਜ਼ਾਈ ਇਨਾਮ (2) ਹਰ ਇੱਕ ਨੂੰ 1,000/- ਰੁਪਏ

ਇੱਥੇ ਕਲਿੱਕ ਕਰੋ , ਨਿਯਮ ਅਤੇ ਸ਼ਰਤਾਂ ਨੂੰ ਪੜ੍ਹਨ ਲਈ। (PDF: 143 KB)

ਇਸ ਟਾਸਕ ਦੇ ਅਧੀਨ ਸਬਮਿਸ਼ਨਾਂ
3506
ਕੁੱਲ
0
ਪ੍ਰਵਾਨਿਤ
3506
ਸਮੀਖਿਆ ਅਧੀਨ