ਹੋਮ | ਮਾਈਗਵ

ਅਕਸੇਸਿਬਿਲਿਟੀ
ਅਕਸੇਸਿਬਿਲਿਟੀ ਟੂਲ
ਕਲਰ ਅਜਸਟਮੈਂਟ
ਟੈਕਸਟ ਸਾਈਜ਼
ਨੈਵੀਗੇਸ਼ਨ ਅਜਸਟਮੈਂਟ

ਸਾਈਬਰ ਜਾਗਰੂਕਤਾ ਸਟ੍ਰੀਟ ਪਲੇਅ ਮੁਕਾਬਲਾ

ਸਾਈਬਰ ਜਾਗਰੂਕਤਾ ਸਟ੍ਰੀਟ ਪਲੇਅ ਮੁਕਾਬਲਾ
ਸ਼ੁਰੂ ਕਰਨ ਦੀ ਮਿਤੀ:
Jan 12, 2024
ਆਖਰੀ ਮਿਤੀ:
Apr 15, 2024
23:45 PM IST (GMT +5.30 Hrs)
Submission Closed

ਗ੍ਰਹਿ ਮੰਤਰਾਲੇ ਨੇ ਸਾਈਬਰ ਕ੍ਰਾਈਮ ਨਾਲ ਜੁੜੇ ਸਾਰੇ ਮੁੱਦਿਆਂ ਨੂੰ ਵਿਆਪਕ ਅਤੇ ਤਾਲਮੇਲ ਨਾਲ ਨਿਪਟਾਉਣ ਲਈ ਇੱਕ ਯੋਜਨਾ ਦੇ ਤਹਿਤ ਭਾਰਤੀ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (I4C ) ਦੀ ਸਥਾਪਨਾ ਕੀਤੀ ਹੈ। I4C ਦਾ ਇੱਕ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ ...

ਗ੍ਰਹਿ ਮੰਤਰਾਲਾ ਨੇ ਸਾਈਬਰ ਕ੍ਰਾਈਮ ਨਾਲ ਜੁੜੇ ਸਾਰੇ ਮੁੱਦਿਆਂ ਨੂੰ ਵਿਆਪਕ ਅਤੇ ਤਾਲਮੇਲ ਨਾਲ ਨਿਪਟਾਉਣ ਲਈ ਇੱਕ ਯੋਜਨਾ ਦੇ ਤਹਿਤ ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (I4C) ਦੀ ਸਥਾਪਨਾ ਕੀਤੀ ਹੈ। I4C ਦਾ ਇੱਕ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ (NCRP) ਹੈ ਜਿਵੇਂ ਕਿ www.cybercrime.gov.in ਜਿਸ ਵਿੱਚ ਸਾਈਬਰ ਕ੍ਰਾਈਮ ਨਾਲ ਸਬੰਧਤ ਸਾਰੀਆਂ ਸ਼ਿਕਾਇਤਾਂ ਨਾਗਰਿਕਾਂ ਦੁਆਰਾ ਰਿਪੋਰਟ ਕੀਤੀਆਂ ਜਾਂਦੀਆਂ ਹਨ। I4C ਦਾ ਇੱਕ ਹੈਲਪਲਾਈਨ ਨੰਬਰ 1930, ਵੀ ਹੈ ਜਿਸ ਵਿੱਚ ਨਾਗਰਿਕਾਂ ਦੁਆਰਾ ਵਿੱਤੀ ਸਾਈਬਰ ਧੋਖਾਧੜੀ ਦੀਆਂ ਸ਼ਿਕਾਇਤਾਂ ਦੀ ਰਿਪੋਰਟ ਕੀਤੀ ਜਾਂਦੀ ਹੈ। I4C ਦਾ ਮੁੱਖ ਉਦੇਸ਼ ਸਾਈਬਰ ਕ੍ਰਾਈਮ ਦੀ ਰੋਕਥਾਮ ਲਈ ਇੱਕ ਵਾਤਾਵਰਣ ਪ੍ਰਣਾਲੀ ਬਣਾਉਣਾ ਅਤੇ ਸਾਈਬਰ ਸਵੱਛਤਾ ਲਈ ਨਾਗਰਿਕਾਂ ਨੂੰ ਸਾਈਬਰ ਸੁਰੱਖਿਆ ਸੁਝਾਅ ਪ੍ਰਦਾਨ ਕਰਨਾ ਹੈ।

I4C, MHA ਅਤੇ ਨੈਸ਼ਨਲ ਸਕੂਲ ਆਫ ਡਰਾਮਾ ਸਾਈਬਰ ਜਾਗਰੂਕਤਾ ਸਟ੍ਰੀਟ ਪਲੇਅ ਮੁਕਾਬਲਾ ਨੂੰ ਮਾਈਗਵ ਦੇ ਸਹਿਯੋਗ ਨਾਲ ਸਾਈਬਰ ਸੇਫ ਇੰਡੀਆ- ਥੀਮ ਨੂੰ ਸਾਰੇ ਨਾਗਰਿਕਾਂ ਲਈ ਆਯੋਜਨ ਕਰ ਰਹੇ ਹਨ। ਸਟ੍ਰੀਟ ਪਲੇਅ ਰਾਹੀਂ ਸਾਰੇ ਭਾਗੀਦਾਰਾਂ ਨੂੰ ਸਾਈਬਰ ਕ੍ਰਾਈਮ ਅਤੇ ਸਾਈਬਰ ਸਵੱਛਤਾ ਬਾਰੇ ਜਾਗਰੂਕਤਾ ਨੂੰ ਫੈਲਾਉਣ ਦਾ ਟੀਚਾ ਨਿਰਧਾਰਨ ਕਰਨਾ ਚਾਹੀਦਾ ਹੈ।

ਇਸ ਮੁਕਾਬਲੇ ਰਾਹੀਂ, ਭਾਗੀਦਾਰਾਂ ਨੂੰ ਉਤਸ਼ਾਹਤ ਕੀਤਾ ਜਾਂਦਾ ਹੈ:
1. ਇੱਕ ਸਟ੍ਰੀਟ ਪਲੇਅ ਤਿਆਰ ਕਰਨਾ ਹੈ ਜਿਸ ਨਾਲ ਉਹਨਾਂ ਦਿ ਸਿਰਜਣਾਤਮਕ ਯੋਗਤਾ ਬਾਰੇ ਪਤਾ ਲੱਗ ਸਕੇ ਅਤੇ ਜੋ ਰਾਸ਼ਟਰੀ ਸਾਈਬਰ ਕ੍ਰਾਈਮ ਹੈਲਪਲਾਈਨ ਨੰਬਰ 1930 ਅਤੇ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ (NCRP) ਨੂੰ ਉਤਸ਼ਾਹਤ ਕਰਦਾ ਹੈ। ਜਿਸਦੀ ਵੈੱਬਸਾਈਟ ਹੈ - www.cybercrime.gov.in
2. ਸਾਈਬਰ ਕ੍ਰਾਈਮ ਦੀਆਂ ਵਧ ਰਹੀਆਂ ਨਵੀਆਂ ਕਿਸਮਾਂ ਅਤੇ ਆਨਲਾਈਨ ਸੁਰੱਖਿਅਤ ਰਹਿਣ ਦੇ ਤਰੀਕਿਆਂ ਬਾਰੇ ਜਾਗਰੂਕਤਾ ਫੈਲਾਉਣਾ।
3. ਨਿਮਨਲਿਖਤ ਵਿੱਚੋਂ ਕਿਸੇ ਵੀ ਥੀਮ ਤੇ ਪ੍ਰਦਰਸ਼ਨ ਕਰਨ ਲਈ:
a) ਇਨਵੇਸਟਮੈਂਟ (ਪਾਰਟ ਟਾਈਮ ਨੌਕਰੀ ਘੁਟਾਲਾ)
b) ਗੈਰ-ਕਾਨੂੰਨੀ ਲੋਨ ਐਪ
c) ਗੈਰ-ਕਾਨੂੰਨੀ ਗੇਮਿੰਗ ਐਪ
d) ਜਿਨਸੀ ਸ਼ੋਸ਼ਣ
e) ਪਾਰਸਲ ਘੁਟਾਲਾ
f) ਆਧਾਰ ਸਮਰੱਥ ਭੁਗਤਾਨ ਪ੍ਰਣਾਲੀ (AEPS) ਅਧਾਰਤ ਘੁਟਾਲਾ
g) ਔਰਤਾਂ ਅਤੇ ਬੱਚਿਆਂ ਨਾਲ ਸਬੰਧਤ ਸਾਈਬਰ ਅਪਰਾਧ

ਵੱਖ-ਵੱਖ ਸਾਈਬਰ ਕ੍ਰਾਈਮ ਨਾਲ ਅੱਪਡੇਟ ਰਹਿਣ ਅਤੇ ਸਾਈਬਰ ਸੁਰੱਖਿਆ ਅੱਪਡੇਟ ਪ੍ਰਾਪਤ ਕਰਨ ਲਈ CyberDost ਨੂੰ ਫਾਲੋ ਕਰੋ: https://linktr.ee/cyberdost

ਕਿਰਪਾ ਕਰਕੇ ਨੋਟ ਕਰੋ:
a) ਯੋਗਤਾ ਦੀਆਂ ਸ਼ਰਤਾਂ ਦੇ ਅਨੁਸਾਰ, ਸਟ੍ਰੀਟ ਪਲੇਅ ਵੀਡੀਓ ਨੂੰ YouTube 'ਤੇ UNLISTED (ਇਹ ਸਰਚ ਇੰਜਣਾਂ 'ਤੇ ਉਪਲਬਧ ਨਹੀਂ ਹੋਣਾ ਚਾਹੀਦਾ ਜਾਂ ਪਬਲਿਕ ਡੋਮੇਨ ਵਿੱਚ ਉਪਲਬਧ ਨਹੀਂ ਹੋਣਾ ਚਾਹੀਦਾ) ਜਾਂ Google Drive (ਲਿੰਕ ਵਾਲੇ ਕਿਸੇ ਵੀ ਵਿਅਕਤੀ ਤੱਕ ਪਹੁੰਚ ਦੇ ਨਾਲ) ਵਜੋਂ ਅਪਲੋਡ ਕਰਨ ਦੀ ਲੋੜ ਹੁੰਦੀ ਹੈ। ਐਂਟਰੀ ਦੇ ਤੌਰ 'ਤੇ www.mygov.in 'ਤੇ ਸਿਰਫ YouTube/ Google Drive ਲਿੰਕ ਨੂੰ ਜਮ੍ਹਾਂ ਕਰਨ ਦੀ ਲੋੜ ਹੈ।
b) ਵੀਡੀਓ ਨੂੰ ਸਿਰਫ FHD (Full HD 1080p 16:9 1920X1080) ਰੈਜ਼ੋਲੂਸ਼ਨ ਵਿੱਚ ਹਾਰੀਜਾਂਟਲ (ਖਤਿਜੀ) ਤੌਰ ਤੇ ਸ਼ੂਟ ਕੀਤਾ ਜਾਣਾ ਚਾਹੀਦਾ ਹੈ। ਤਸਵੀਰ ਅਤੇ ਆਵਾਜ਼ ਨੂੰ ਸਮਝਣ ਦੇ ਤੌਰ ਤੇ ਸਪੱਸ਼ਟ ਹੋਣਾ ਚਾਹੀਦਾ ਹੈ, ਜਿਸ ਵਿੱਚ ਕੋਈ ਹਿੱਲ-ਜੁੱਲ/ ਧੁੰਦਲੀ ਫੁਟੇਜ ਅਤੇ ਘੱਟੋ-ਘੱਟ ਸ਼ੋਰ/ਸਥਿਰਤਾ ਨਹੀਂ ਹੋਣੀ ਚਾਹੀਦੀ।
c) ਹਰੇਕ ਐਂਟਰੀ ਦੇ ਨਾਲ ਸਟ੍ਰੀਟ ਪਲੇਅ ਵੀਡੀਓ ਲਿੰਕ ਲਈ (ਜਿਸ ਵਿੱਚ MP4/MOV/H264, Full HD, ਰੈਜ਼ੋਲੂਸ਼ਨ 1920 x 1080 ਪਿਕਸਲ, 24/25 fps ਸ਼ਾਮਲ ਹਨ) ਸਵੀਕਾਰਯੋਗ ਫਾਰਮੈਟ ਹੋਣਗੇ।
d) ਸਟ੍ਰੀਟ ਪਲੇਅ ਦੀ ਮਿਆਦ ਵੱਧ ਤੋਂ ਵੱਧ 15 ਮਿੰਟ ਹੋ ਸਕਦੀ ਹੈ।

ਪੁਰਸਕਾਰ
ਪਹਿਲਾ ਸਥਾਨ - ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ
ਦੂਜਾ ਸਥਾਨ - ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ
ਤੀਜਾ ਸਥਾਨ - ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ
ਦੋ ਭਾਗੀਦਾਰਾਂ ਲਈ ਹੌਂਸਲਾ ਅਫਜ਼ਾਈ ਪੁਰਸਕਾਰ - ਯਾਦਗਾਰੀ ਚਿੰਨ੍ਹ ਅਤੇ ਸਰਟੀਫਿਕੇਟ

ਇੱਥੇ ਕਲਿੱਕ ਕਰੋ ਨਿਯਮ ਅਤੇ ਸ਼ਰਤਾਂ ਲਈ (PDF 197 KB)

ਇਸ ਟਾਸਕ ਦੇ ਅਧੀਨ ਸਬਮਿਸ਼ਨਾਂ
983
ਕੁੱਲ
4
ਪ੍ਰਵਾਨਿਤ
979
ਸਮੀਖਿਆ ਅਧੀਨ
Reset
Showing 4 Submission(s)