ਹੋਮ | ਮਾਈਗਵ

ਅਕਸੇਸਿਬਿਲਿਟੀ
ਅਕਸੇਸਿਬਿਲਿਟੀ ਟੂਲ
ਕਲਰ ਅਜਸਟਮੈਂਟ
ਟੈਕਸਟ ਸਾਈਜ਼
ਨੈਵੀਗੇਸ਼ਨ ਅਜਸਟਮੈਂਟ

ਚੰਡੀਗੜ੍ਹ ਕੇਂਦਰ ਸ਼ਾਸਤ ਪ੍ਰਦੇਸ਼

ਚੰਡੀਗੜ੍ਹ ਕੇਂਦਰ ਸ਼ਾਸਤ ਪ੍ਰਦੇਸ਼
ਇਸ ਗਰੁੱਪ ਵਿੱਚ ਗਤੀਵਿਧੀਆਂ
ਤਿਆਰ ਕੀਤਾ : 05/08/2015
ਉਪਰੋਕਤ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਕਲਿੱਕ ਕਰੋ

ਚੰਡੀਗੜ੍ਹ ਸ਼ਹਿਰ ਆਪਣੇ ਆਰਕੀਟੈਕਚਰ ਅਤੇ ਸ਼ਹਿਰੀ ਡਿਜ਼ਾਈਨ ਲਈ ਕੌਮਾਂਤਰੀ ਪੱਧਰ 'ਤੇ ਜਾਣਿਆ ਜਾਂਦਾ ਹੈ। ਪ੍ਰਤੀ ਵਿਅਕਤੀ ਆਮਦਨ ਦੇ ਆਧਾਰ 'ਤੇ ਭਾਰਤ ਦੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸੂਚੀ 'ਚ ਇਹ ਸ਼ਹਿਰ ਦੇਸ਼ 'ਚ ਪਹਿਲੇ ਸਥਾਨ 'ਤੇ ਹੈ।

ਮਨੁੱਖੀ ਵਿਕਾਸ ਸੂਚਕਾਂਕ, ਜੀਵਨ ਦੀ ਗੁਣਵੱਤਾ ਅਤੇ ਈ-ਤਿਆਰੀ ਵਿੱਚ ਚੰਡੀਗੜ੍ਹ ਭਾਰਤ ਵਿੱਚ ਪਹਿਲੇ ਸਥਾਨ 'ਤੇ ਹੈ। ਚੰਡੀਗੜ੍ਹ IT ਪਾਰਕ (ਜਿਸ ਨੂੰ ਰਾਜੀਵ ਗਾਂਧੀ ਚੰਡੀਗੜ੍ਹ ਟੈਕਨਾਲੋਜੀ ਪਾਰਕ ਵੀ ਕਿਹਾ ਜਾਂਦਾ ਹੈ) ਸੂਚਨਾ ਟੈਕਨਾਲੋਜੀ ਦੀ ਦੁਨੀਆਂ ਵਿੱਚ ਪ੍ਰਵੇਸ਼ ਕਰਨ ਦੀ ਸ਼ਹਿਰ ਦੀ ਕੋਸ਼ਿਸ਼ ਹੈ। ਸਾਲ 2014 ਦੇ ਸਰਵੇ ਅਨੁਸਾਰ, ਚੰਡੀਗੜ੍ਹ ਨੂੰ ਵਿਸ਼ਵ ਪੱਧਰ 'ਤੇ ਉਭਰ ਰਹੇ ਆਊਟਸੋਰਸਿੰਗ ਅਤੇ IT ਸੇਵਾ ਕੇਂਦਰਾਂ ਵਜੋਂ ਪਛਾਣੇ ਗਏ ਚੋਟੀ ਦੇ 50 ਸ਼ਹਿਰਾਂ ਵਿੱਚੋਂ 9ਵੇਂ ਸਥਾਨ 'ਤੇ ਰੱਖਿਆ ਗਿਆ ਹੈ। ਚੰਡੀਗੜ੍ਹ ਵਿੱਚ ਮੈਟਰੋ ਸਾਲ 2018 ਤੱਕ ਸ਼ੁਰੂ ਹੋਣ ਦੀ ਸੰਭਾਵਨਾ ਹੈ।

ਇਸ ਤੋਂ ਇਲਾਵਾ, ਚੰਡੀਗੜ੍ਹ ਨੂੰ ਸਮਾਰਟ ਸਿਟੀ ਦੇ ਵਜੋਂ ਦਰਜਾ ਦੇਣ ਲਈ ਚੰਡੀਗੜ੍ਹ ਪ੍ਰਸ਼ਾਸਨ ਨੇ ਰਾਸ਼ਟਰੀ ਨਾਗਰਿਕ ਸਲਾਹ ਪੋਰਟਲ MyGov.in 'ਤੇ ਇੱਕ ਚਰਚਾ ਸਮੂਹ ਬਣਾਇਆ ਹੈ। ਇਹ ਇੱਕ ਸਾਂਝਾ ਪਲੇਟਫਾਰਮ ਹੈ ਜੋ ਚੰਡੀਗੜ੍ਹ ਦੇ ਵਸਨੀਕਾਂ ਨੂੰ ਆਪਣੀ ਧਾਰਨਾ, ਵਿਚਾਰ, ਰਾਏ ਸਾਂਝੀ ਕਰਨ ਲਈ ਪ੍ਰਦਾਨ ਕੀਤਾ ਜਾ ਰਿਹਾ ਹੈ ਤਾਂ ਜੋ ਨਾਗਰਿਕ ਕੇਂਦਰਿਤ ਹੱਲ ਅਤੇ ਨੀਤੀਆਂ ਦਾ ਖਰੜਾ ਤਿਆਰ ਕੀਤਾ ਜਾ ਸਕੇ। MyGov.in ਰਾਹੀਂ, ਸਾਰੇ ਨਿਵਾਸੀਆਂ ਦੇ ਨਾਲ-ਨਾਲ ਕੇਂਦਰ ਸ਼ਾਸਤ ਪ੍ਰਦੇਸ਼, ਚੰਡੀਗੜ੍ਹ ਦੇ ਵੱਖ-ਵੱਖ ਹਿੱਤਧਾਰਕਾਂ ਨੂੰ ਆਪਣੀਆਂ ਭਾਵਨਾਵਾਂ ਅਤੇ ਉਮੰਗਾਂ ਨੂੰ ਪੋਸਟ ਕਰਨ ਅਤੇ ਸਾਂਝਾ ਕਰਨ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ ਤਾਂ ਜੋ ਜਨਤਕ ਭਾਗੀਦਾਰੀ ਰਾਹੀਂ ਤਰੱਕੀ ਦੇ ਉਦੇਸ਼ ਨੂੰ ਪ੍ਰਾਪਤ ਕੀਤਾ ਜਾ ਸਕੇ।