ਹੋਮ | ਮਾਈਗਵ

ਅਕਸੇਸਿਬਿਲਿਟੀ
ਅਕਸੇਸਿਬਿਲਿਟੀ ਟੂਲ
ਕਲਰ ਅਜਸਟਮੈਂਟ
ਟੈਕਸਟ ਸਾਈਜ਼
ਨੈਵੀਗੇਸ਼ਨ ਅਜਸਟਮੈਂਟ

ਦਮਨ ਅਤੇ ਦਿਉ ਕੇਂਦਰ ਸ਼ਾਸਤ ਪ੍ਰਦੇਸ਼

ਇਸ ਗਰੁੱਪ ਵਿੱਚ ਗਤੀਵਿਧੀਆਂ
ਤਿਆਰ ਕੀਤਾ : 15/02/2016
ਉਪਰੋਕਤ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਕਲਿੱਕ ਕਰੋ

ਦਮਨ ਅਤੇ ਦਿਉ ਦੇ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਦੋ ਜ਼ਿਲ੍ਹੇ ਦਮਨ ਅਤੇ ਦਿਉ ਸ਼ਾਮਿਲ ਹਨ। ਇਹ ਦੋਵੇਂ ਜ਼ਿਲ੍ਹੇ ਭਾਰਤ ਦੇ ਪੱਛਮੀ ਤੱਟ 'ਤੇ ਲਗਭਗ 700 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹਨ। ਦਮਨ ਇਸ ਕੇਂਦਰ ਸ਼ਾਸਤ ਪ੍ਰਦੇਸ਼ ਦਾ ਹੈੱਡਕੁਆਟਰ ਹੈ।

ਦਮਨ ਗੁਜਰਾਤ ਰਾਜ ਦੇ ਦੱਖਣੀ ਹਿੱਸੇ ਦੇ ਨੇੜੇ ਮੁੱਖ ਭੂਮੀ 'ਤੇ ਹੈ। ਵਾਪੀ ਸਭ ਤੋਂ ਨਜ਼ਦੀਕੀ ਰੇਲਵੇ ਸਟੇਸ਼ਨ (13 ਕਿਲੋਮੀਟਰ) ਹੈ ਜੋ ਮੁੰਬਈ ਅਤੇ ਸੂਰਤ ਦੇ ਵਿਚਕਾਰ ਪੱਛਮੀ ਰੇਲਵੇ 'ਤੇ ਸਥਿਤ ਹੈ। ਵਾਪੀ ਮੁੰਬਈ ਸੈਂਟਰਲ ਤੋਂ 167 ਕਿਲੋਮੀਟਰ ਅਤੇ ਸੂਰਤ ਤੋਂ 95 ਕਿਲੋਮੀਟਰ ਦੀ ਦੂਰੀ ਤੇ ਹੈ।

ਦਿਉ ਗੁਜਰਾਤ ਰਾਜ ਵਿੱਚ ਜੂਨਾਗੜ੍ਹ ਜ਼ਿਲ੍ਹੇ ਦੇ ਊਨਾ ਦੇ ਨੇੜੇ ਇੱਕ ਟਾਪੂ ਹੈ। ਨਜ਼ਦੀਕੀ ਰੇਲਵੇ ਸਟੇਸ਼ਨ ਡੇਲਵਾੜਾ, ਦਿਉ ਤੋਂ 9 ਕਿਲੋਮੀਟਰ ਦੀ ਦੂਰੀ 'ਤੇ ਹੈ। ਪਰ ਮਹੱਤਵਪੂਰਨ ਰੇਲ ਗੱਡੀਆਂ ਵੇਰਾਵਲ ਨਾਲ ਜੁੜੀਆਂ ਹੋਈਆਂ ਹਨ ਜੋ ਦਿਉ ਤੋਂ 90 ਕਿਲੋਮੀਟਰ ਦੀ ਦੂਰੀ ਤੇ ਹੈ। ਦਿਉ ਜ਼ਿਲ੍ਹੇ ਦਾ ਇੱਕ ਹਿੱਸਾ ਮੁੱਖ ਭੂਮੀ ਉੱਤੇ ਹੈ ਜਿਸਦਾ ਨਾਮ ਘੋਘਲਾ ਹੈ। ਦਿਉ ਦੇ ਇੱਕ ਛੋਟੇ ਹਿੱਸੇ ਨੂੰ ਸਿੰਬੋਰ ਕਿਹਾ ਜਾਂਦਾ ਹੈ, ਜੋ ਦਿਉ ਤੋਂ 25 ਕਿਲੋਮੀਟਰ ਦੀ ਦੂਰੀ 'ਤੇ ਗੁਜਰਾਤ ਵਿੱਚ ਸਥਿਤ ਹੈ।

ਇਤਿਹਾਸ

19 ਦਸੰਬਰ, 1961 ਨੂੰ ਚਾਰ ਸਦੀਆਂ ਤੋਂ ਵੱਧ ਦੇ ਪੁਰਤਗਾਲੀ ਸ਼ਾਸਨ ਤੋਂ ਆਜ਼ਾਦ ਹੋਣ ਤੋਂ ਬਾਅਦ, ਦਮਨ ਅਤੇ ਦਿਉ ਭਾਰਤ ਸਰਕਾਰ ਦੇ ਤਹਿਤ ਕੇਂਦਰ ਸ਼ਾਸਤ ਪ੍ਰਦੇਸ਼ ਗੋਆ, ਦਮਨ ਅਤੇ ਦਿਉ ਦਾ ਹਿੱਸਾ ਬਣ ਗਏ। ਰਾਜ ਦਾ ਦਰਜਾ ਪ੍ਰਾਪਤ ਕਰਨ ਵਾਲੇ ਗੋਆ ਦੇ ਵੱਖ ਹੋਣ ਤੋਂ ਬਾਅਦ, ਕੇਂਦਰ ਸ਼ਾਸਤ ਪ੍ਰਦੇਸ਼ ਦਮਨ ਅਤੇ ਦਿਉ 30 ਮਈ, 1987 ਨੂੰ ਹੋਂਦ ਵਿੱਚ ਆਏ।