ਹੋਮ | ਮਾਈਗਵ

ਅਕਸੇਸਿਬਿਲਿਟੀ
ਅਕਸੇਸਿਬਿਲਿਟੀ ਟੂਲ
ਕਲਰ ਅਜਸਟਮੈਂਟ
ਟੈਕਸਟ ਸਾਈਜ਼
ਨੈਵੀਗੇਸ਼ਨ ਅਜਸਟਮੈਂਟ

ਵਿਗਿਆਨ ਅਤੇ ਟੈਕਨਾਲੋਜੀ ਵਿਭਾਗ

ਇਸ ਗਰੁੱਪ ਵਿੱਚ ਗਤੀਵਿਧੀਆਂ
ਤਿਆਰ ਕੀਤਾ : 18/09/2017
ਉਪਰੋਕਤ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਕਲਿੱਕ ਕਰੋ

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (DST) ਦੀ ਸਥਾਪਨਾ ਮਈ 1971 ਵਿੱਚ ਕੀਤੀ ਗਈ ਸੀ ਅਤੇ ਟੈਕਨੋਲੋਜੀ ਦੇ ਨਵੇਂ ਖੇਤਰਾਂ ਨੂੰ ਉਤਸ਼ਾਹਿਤ ਕਰਨ ਅਤੇ ਅਤੇ ਦੇਸ਼ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਗਤੀਵਿਧੀਆਂ ਦੇ ਆਯੋਜਨ, ਤਾਲਮੇਲ ਅਤੇ ਉਹਨਾਂ ਨੂੰ ਉਤਸ਼ਾਹਿਤ ਕਰਨ ਲਈ ਇੱਕ ਨੋਡਲ ਵਿਭਾਗ ਦੀ ਭੂਮਿਕਾ ਨਿਭਾਉਣ ਦੇ ਉਦੇਸ਼ ਲਈ ਕੀਤੀ ਗਈ ਸੀ। ਹੇਠਾਂ ਦਿੱਤੇ ਅਨੁਸਾਰ ਖਾਸ ਪ੍ਰੋਜੈਕਟਾਂ ਅਤੇ ਪ੍ਰੋਗਰਾਮਾਂ ਲਈ ਵਿਭਾਗ ਦੀਆਂ ਮੁੱਖ ਜ਼ਿੰਮੇਵਾਰੀਆਂ ਹਨ:

1. ਵਿਗਿਆਨ ਅਤੇ ਟੈਕਨਾਲੋਜੀ ਨਾਲ ਸਬੰਧਤ ਨੀਤੀਆਂ ਦਾ ਨਿਰਮਾਣ ਕਰਨਾ।
2. ਮੰਤਰੀ ਮੰਡਲ ਦੀ ਵਿਗਿਆਨਕ ਸਲਾਹਕਾਰ ਕਮੇਟੀ (SACC) ਨਾਲ ਸਬੰਧਤ ਮਾਮਲੇ।
3. ਉੱਭਰਦੇ ਖੇਤਰਾਂ 'ਤੇ ਵਿਸ਼ੇਸ਼ ਜ਼ੋਰ ਦਿੰਦੇ ਹੋਏ ਵਿਗਿਆਨ ਅਤੇ ਟੈਕਨੋਲੋਜੀ ਦੇ ਨਵੇਂ ਖੇਤਰਾਂ ਨੂੰ ਉਤਸ਼ਾਹਿਤ ਕਰਨਾ।
4. ਭਵਿੱਖ ਵਿਗਿਆਨ।
5. ਅੰਤਰ-ਖੇਤਰੀ ਸਬੰਧਾਂ ਵਾਲੇ ਵਿਗਿਆਨ ਅਤੇ ਟੈਕਨੋਲੋਜੀ ਦਾ ਤਾਲਮੇਲ ਅਤੇ ਏਕੀਕਰਨ ਜਿਸ ਵਿੱਚ ਕਈ ਸੰਸਥਾਵਾਂ ਅਤੇ ਵਿਭਾਗਾਂ ਦੀ ਦਿਲਚਸਪੀ ਅਤੇ ਸਮਰੱਥਾਵਾਂ ਹਨ।
6. ਜਿੱਥੇ ਲੋੜ ਹੋਵੇ, ਵਿਗਿਆਨਕ ਅਤੇ ਤਕਨੀਕੀ ਸਰਵੇ, ਖੋਜ ਡਿਜ਼ਾਈਨ ਅਤੇ ਵਿਕਾਸ ਨੂੰ ਸ਼ੁਰੂ ਕਰਨਾ ਜਾਂ ਵਿੱਤੀ ਤੌਰ 'ਤੇ ਪ੍ਰਾਯੋਜਿਤ ਕਰਨਾ।
7. ਵਿਗਿਆਨਕ ਖੋਜ ਸੰਸਥਾਵਾਂ, ਵਿਗਿਆਨਕ ਐਸੋਸੀਏਸ਼ਨਾਂ ਅਤੇ ਸੰਸਥਾਵਾਂ ਨੂੰ ਸਹਾਇਤਾ ਅਤੇ ਗ੍ਰਾਂਟ-ਇਨ-ਏਡ ਦੇਣਾ।